
ਪੰਜਾਬੀ ਫ਼ਿਲਮ ‘ਅਮਾਨਤ’ ਜਿਸ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ। ਅਮਾਨਤ ਫ਼ਿਲਮ ਦੇ ਟਾਈਟਲ ਟ੍ਰੈਕ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਜੋ ਕਿ ਇਸ ਫ਼ਿਲਮ ਦੇ ਟਾਈਟਲ ਨੂੰ ਦਰਸਾ ਰਿਹਾ ਹੈ । ਇਹ ਗੀਤ ਇੱਕ ਸੈਡ ਸੌਂਗ ਹੈ,ਜਿਸ ਨੂੰ ਗਾਇਕ ਕ੍ਰਿਸ਼ਨਾ ਨੇ ਗਾਇਆ ਹੈ । ਇਸ ਗੀਤ ਦੇ ਬੋਲ ਰੇਹਨੀਤ ਸਿੰਘ ਨੇ ਲਿਖੇ ਨੇ । ਇਹ ਫ਼ਿਲਮ ਪੇਸ਼ ਕਰੇਗੀ ਸ਼ਾਨਦਾਰ ਲਵ ਸਟੋਰੀ, ਜਿਸ ‘ਚ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ਧੀਰਜ ਕੁਮਾਰ, ਨੇਹਾ ਪਵਾਰ ਤੇ ਰਾਹੁਲ ਜੁੰਗਰਾਲ।
ਅਮਾਨਤ ਫ਼ਿਲਮ ਨੂੰ ਰੋਆਇਲ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਚ ਰੁਪਿੰਦਰ ਰੂਪੀ, ਹਨੀ ਮੱਟੂ, ਸੰਜੀਵ ਅੱਤਰੀ, ਮਹਾਬੀਰ ਭੁੱਲਰ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਗਿਆ ਹੈ। ‘ਅਮਾਨਤ’ ਫ਼ਿਲਮ ਨੂੰ 13 ਦਸੰਬਰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।