ਐਲੀ ਗੋਨੀ ਅਤੇ ਜੈਸਮੀਨ ਭਸੀਨ ਜਲਦ ਕਰਵਾਉਣ ਜਾ ਰਹੇ ਵਿਆਹ ! ਐਲੀ ਗੋਨੀ ਨੇ ਵੀਡੀਓ ਸਾਂਝਾ ਕਰ ਦੱਸਿਆ ਕਦੋਂ ਕਰਵਾਉਣਗੇ ਵਿਆਹ

ਟੀਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਜੈਸਮੀਨ ਭਸੀਨ (Jasmin Bhasin) ਅਤੇ ਅਲੀ ਗੋਨੀ (Aly Goni)ਜਲਦ ਹੀ ਵਿਆਹ (Wedding) ਰਚਾਉਣ ਜਾ ਰਹੇ ਹਨ । ਇਹ ਜੋੜੀ ਜਲਦ ਹੀ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰ ਸਕਦੀ ਹੈ । ਐਲੀ ਗੋਨੀ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਦਾ ਖੁਲਾਸਾ ਕੀਤਾ ਹੈ ।ਇਸ ਵੀਡੀਓ ‘ਚ ਐਲੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਮਾਤਾ ਪਿਤਾ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦ ਹੀ ਉਹ ਵਿਆਹ ਕਰਵਾਉਣਗੇ ।
image From instagramਹੋਰ ਪੜ੍ਹੋ :ਕੀ ਜੈਸਮੀਨ ਭਸੀਨ ਨੇ ਅਲੀ ਗੋਨੀ ਦੇ ਨਾਲ ਕਰਵਾ ਲਿਆ ਹੈ ਸੀਕ੍ਰੇਟ ਵਿਆਹ? ਜਾਣੋ ਕੀ ਹੈ ਸੱਚ
ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੇ ਹੋਏ ਅਲੀ ਗੋਨੀ ਨੇ ਕਿਹਾ, “ਆਖਿਰਕਾਰ ਗੱਲ ਪੱਕੀ ਹੋ ਗਈ ਹੈ। ਮੈਂ ਅਤੇ ਜੈਸਮੀਨ ਭਸੀਨ ਨੇ ਮਾਪਿਆਂ ਨੂੰ ਦੱਸਿਆ ਹੈ। ਅਸੀਂ ਬਹੁਤ ਖੁਸ਼ ਹਾਂ। ਬੱਸ ਸੱਦਾ ਪੱਤਰ ਵੰਡਣੇ ਬਾਕੀ ਹਨ। ਪਰ ਅਸੀਂ ਸੋਚਿਆ ਹੈ ਕਿ ਅਸੀਂ ਦੋਵੇਂ ਡਿਜੀਟਲ ਤੌਰ 'ਤੇ ਸਭ ਨੂੰ ਦੱਸਾਂਗੇ”।
ਹੋਰ ਪੜ੍ਹੋ : ਜੈਸਮੀਨ ਭਸੀਨ ਨੇ ਖ਼ਾਸ ਨੋਟ ਲਿਖ ਕੇ ਐਲੀ ਗੋਨੀ ਨੂੰ ਦਿੱਤੀ ਜਨਮਦਿਨ ਵਧਾਈ, ਵੇਖੋ ਤਸਵੀਰਾਂ
ਐਲੀ ਗੋਨੀ ਦੇ ਇਸ ਵੀਡੀਓ ਤੋਂ ਬਾਅਦ ਪ੍ਰਸ਼ੰਸਕ ਵੀ ਇਸ 'ਤੇ ਆਪੋੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਹ ਜੋੜੀ ਬਹੁਤ ਹੀ ਖ਼ੁਬਸੂਰਤ ਹੈ ਅਤੇ ਦੋਵਾਂ ਦੀ ਕਮਿਸਟਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਜੈਸਮੀਨ ਭਸੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ ।
image from instagramਜਲਦ ਹੀ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਹਨੀਮੂਨ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਜੈਸਮੀਨ ਦੀ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ । ਇਸ ਤੋਂ ਇਲਾਵਾ ਜੈਸਮੀਨ ਭਸੀਨ ਹੋਰ ਵੀ ਕਈ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ ।
View this post on Instagram