ਹਰੀਆਂ ਸਬਜ਼ੀਆਂ ਦਾ ਇਸਤੇਮਾਲ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ।ਸਰਦੀਆਂ ‘ਚ ਮੂਲੀਆਂ (Radish) ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਕਿਉਂਕਿ ਮੂਲੀ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੀ ਹੈ ।ਕਿਉਂਕਿ ਇਹ ਪਾਚਨ ਪ੍ਰਕ੍ਰਿਆ ਨੂੰ ਠੀਕ ਰੱਖਦੀ ਹੈ । ਪਰ ਮੂਲੀ ਦੇ ਨਾਲ-ਨਾਲ ਇਸ ਦੇ ਪੱਤਿਆਂ ਦਾ ਸੇਵਨ ਕਰਨਾ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ ।
image From google
ਹੋਰ ਪੜ੍ਹੋ : ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਦਾ ਐਲਾਨ ਹੋਣ ‘ਤੇ ਊਰਵਸ਼ੀ ਰੌਤੇਲਾ ਹੋ ਗਈ ਸੀ ਭਾਵੁਕ
ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਦੇ ਹਨ । ਮੂਲੀ ਦੇ ਪੱਤੇ ਜਿੱਥੇ ਭੁਰਜੀ ਬਨਾਉਣ ਦੇ ਲਈ ਕੀਤਾ ਜਾਂਦਾ ਹੈ । ਉੱਥੇ ਹੀ ਮੂਲੀ ਦੇ ਪੱਤਿਆਂ ਦਾ ਰਸ ਬਣਾ ਕੇ ਪੀਣਾ ਵੀ ਕਾਫੀ ਵਧੀਆ ਹੁੰਦਾ ਹੈ। ਇਸ ਦੇ ਨਾਲ ਹੀ ਮੂਲੀ ਦੇ ਪੱਤਿਆਂ ‘ਚ ਆਇਰਨ ਅਤੇ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਜੋ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਸਹਾਇਕ ਹੁੰਦਾ ਹੈ ।
image From google
ਇਸ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਥਿਆਮੀਨ ਵਰਗੇ ਖਣਿਜ ਵੀ ਹੁੰਦੇ ਹਨ, ਜੋ ਥਕਾਵਟ ਨਾਲ ਲੜਨ ਵਿਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਅਤੇ ਹੀਮੋਗਲੋਬਿਨ ਦੀ ਸਮੱਸਿਆ ਹੈ। ਉਨ੍ਹਾਂ ਮਰੀਜ਼ਾਂ ਨੂੰ ਮੂਲੀ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਫਾਇਦਾ ਹੋ ਸਕਦਾ ਹੈ।ਮੂਲੀ ਦੇ ਪੱਤਿਆਂ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਕਲੋਰੀਨ, ਸੋਡੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ ਸੀ,ਬੀ,ਏ ਅਤੇ ਕਲੋਰੀਨ ਦੀ ਮਾਤਰਾ ਹੁੰਦੀ ਹੈ। ਇਨ੍ਹਾਂ ਪੱਤਿਆਂ ਨੂੰ ਖਾਣ ਨਾਲ ਕਈ ਹੈਲਥ ਪ੍ਰੋਬਲਮਜ਼ ਤੋਂ ਬਚਿਆ ਜਾ ਸਕਦਾ ਹੈ।