ਅੱਲੂ ਅਰਜੁਨ ਦੀ ਬੇਟੀ ਅਰਹਾ ਨੇ ਪਿਤਾ ਦੇ ਸ਼੍ਰੀਵੱਲੀ ਦੀ ਥਾਂ ਕੱਚਾ ਬਦਾਮ ‘ਤੇ ਬਣਾਈ ਵੀਡੀਓ, ਪ੍ਰਸ਼ੰਸਕਾਂ ਨੂੰ ਕਿਊਟ ਅਰਹਾ ਦਾ ਇਹ ਵੀਡੀਓ ਆ ਰਿਹਾ ਹੈ ਖੂਬ ਪਸੰਦ

ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਗੀਤ ਅਤੇ ਡਾਇਲਾਗਸ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਹੇ ਨੇ। ਦੇਸ਼ ਤੋਂ ਬਾਹਰ ਦੇ ਲੋਕ ਵੀ ਪੁਸ਼ਪਾ ਦੇ ਗੀਤ ਸ਼੍ਰੀਵੱਲੀ 'ਤੇ ਰੀਲਾਂ ਬਣਾ ਰਹੇ ਹਨ। ਸ਼੍ਰੀਵੱਲੀ, ਸਾਮੀ ਅਤੇ ਊ ਅੰਤਵਾ ਦੇ ਗੀਤ ਲੋਕਾਂ 'ਚ ਕਾਫੀ ਮਸ਼ਹੂਰ ਹਨ।
ਹੁਣ ਅੱਲੂ ਅਰਜੁਨ ਨੇ ਆਪਣੀ ਬੇਟੀ ਅਰਹਾ Arha ਦਾ ਇੱਕ ਕਿਊਟ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਅਰਹਾ ਆਪਣੇ ਪਿਤਾ ਦੀ ਫ਼ਿਲਮ 'ਤੇ ਨਹੀਂ ਸਗੋਂ ਕੱਚੇ ਬਦਾਮ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਰਹਾ ਨੇ ਕੱਚਾ ਬਦਾਮ ਦੇ ਹੁੱਕ ਸਟੈਪਸ ਦੀ ਬਹੁਤ ਵਧੀਆ ਨਕਲ ਕੀਤੀ ਹੈ। ਅੱਲੂ ਅਰਜੁਨ ਸੋਸ਼ਲ ਮੀਡੀਆ 'ਤੇ ਸਿਰਫ਼ ਚੁਣੀਆਂ ਗਈਆਂ ਪੋਸਟਾਂ ਹੀ ਕਰਦੇ ਹਨ। ਬੇਟੀ ਦੇ ਨਾਲ ਉਨ੍ਹਾਂ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਤੱਕ ਵੀਡੀਓ ਨੂੰ 2 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਅੱਲੂ ਅਰਜੁਨ ਨੇ ਆਪਣੀ ਬੇਟੀ ਅਰਹਾ ਦਾ ਇੱਕ ਕਿਊਟ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ਮੇਰਾ ਛੋਟਾ ਬਦਾਮ ਅਰਹਾ। ਅਰਹਾ 'ਕੱਚਾ ਬਦਮ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ (Allu Arjun's Daughter Arha)।
ਹਾਲ ਹੀ 'ਚ ਅੱਲੂ ਅਰਜੁਨ ਨੇ ਆਪਣੀ ਬੇਟੀ ਦੀ ਤਸਵੀਰ ਪੋਸਟ ਕੀਤੀ ਹੈ। ਇਸ 'ਚ ਉਨ੍ਹਾਂ ਦੀ ਬੇਟੀ ਅਰਹਾ ਅੱਲੂ ਦਾ ਸਵਾਗਤ ਕਰਦੀ ਨਜ਼ਰ ਆਈ। ਅੱਲੂ ਅਰਜੁਨ ਨੇ ਲਿਖਿਆ, ਵਿਦੇਸ਼ ਤੋਂ 16 ਦਿਨਾਂ ਬਾਅਦ ਸਭ ਤੋਂ ਪਿਆਰਾ ਸੁਆਗਤ। ਇਸ ਫੋਟੋ ਵਿੱਚ ਫੁੱਲਾਂ ਅਤੇ ਪੱਤੀਆਂ ਨਾਲ ਸਵਾਗਤ NaNa ਲਿਖਿਆ ਹੋਇਆ ਸੀ।
ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਪੁਸ਼ਪਾ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਪੁਸ਼ਪਾ ਫ਼ਿਲਮ ਦੇ ਹਿੰਦੀ ਵਰਜ਼ਨ ਨੂੰ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲਿਆ ਹੈ। ਸਿਨੇਮਾ ਪ੍ਰੇਮੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਬਚਿਆ ਹੋਵੇਗਾ ਜਿਸ ਨੇ ਇਹ ਫ਼ਿਲਮ ਨਾ ਦੇਖੀ ਹੋਵੇ। ਜੋ ਲੋਕ ਸਿਨੇਮਾ ਹਾਲ ਨਹੀਂ ਜਾ ਸਕੇ ਉਨ੍ਹਾਂ ਨੇ ਓ.ਟੀ.ਟੀ. 'ਤੇ ਫ਼ਿਲਮ ਦਾ ਆਨੰਦ ਲਿਆ। ਫ਼ਿਲਮ ਦੇ ਡਾਇਲਾਗ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਹੀ ਗੀਤਾਂ 'ਤੇ ਵੀ ਰੀਲਾਂ ਬਣਾਈਆਂ ਜਾ ਰਹੀਆਂ ਹਨ। ਕਈ ਵੱਡੇ ਕ੍ਰਿਕਟਰਾਂ ਅਤੇ ਮਨੋਰੰਜਨ ਜਗਤ ਦੇ ਲੋਕਾਂ ਨੇ ਗੀਤਾਂ 'ਤੇ ਰੀਲਾਂ ਬਣਾਈਆਂ ਹਨ।
View this post on Instagram