ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਛਾ ਜਾਣਾ ਚਾਹੁੰਦੇ ਹੋ ਦੁਨੀਆ ‘ਤੇ । ਤਿਆਰ ਹੋ ਜਾਓ ਕਿਉਂਕਿ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab -13) । ਜਿਸ ਦੇ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਨਵੇਂ ਟੈਲੇਂਟ ਨੂੰ ਖੋਜਣ ਦੇ ਲਈ ਆਡੀਸ਼ਨ ਕਰਵਾਏ ਜਾ ਰਹੇ ਹਨ ।ਫਿਰ ਦੇਰ ਕਿਸ ਗੱਲ ਦੀ ਆਡੀਸ਼ਨਾਂ ਦੇ ਲਈ ਸਮਾਂ, ਐਡਰੈੱਸ ਅਤੇ ਤਾਰੀਕ ਨੋਟ ਕਰ ਲਓ।
ਹੋਰ ਪੜ੍ਹੋ : ਅਦਾਕਾਰਾ ਬਿਪਾਸ਼ਾ ਬਸੂ ਬਣੀ ਮਾਂ, ਧੀ ਨੇ ਜਨਮ ਲਿਆ, ਪ੍ਰਸ਼ੰਸਕ ਦੇ ਰਹੇ ਵਧਾਈ
ਕਿਉਂਕਿ ਆਡੀਸ਼ਨ 14 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ ।ਅੰਮ੍ਰਿਤਸਰ ‘ਚ ਚੌਦਾਂ ਨਵੰਬਰ ਨੂੰ ਸਵੇਰੇ 9 ਵਜੇ ਆਡੀਸ਼ਨ ਹੋਣਗੇ । ਇਸ ਲਈ ਸਮਾਂ ਅਤੇ ਪਤਾ ਨੋਟ ਕਰ ਲਓ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਨਜ਼ਦੀਕ ਰੇਲਵੇ ਸਟੇਸ਼ਨ ਜੀਟੀ ਰੋਡ, ਅੰਮ੍ਰਿਤਸਰ-143001 ।
ਹੋਰ ਪੜ੍ਹੋ : ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ
ਇਸ ਤੋਂ ਇਲਾਵਾ 16 ਨਵੰਬਰ ਨੂੰ ਜਲੰਧਰ ‘ਚ ਸਵੇਰੇ ਨੌ ਵਜੇ ਤੋਂ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਕਬੀਰ ਨਗਰ, ਜਲੰਧਰ ਪੰਜਾਬ -144008 ‘ਚ ਹੋਣਗੇ ਆਡੀਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ । 18 ਨਵੰਬਰ ਨੂੰ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ -141006 ਵਿਖੇ ਆਡੀਸ਼ਨ ਕਰਵਾਏ ਜਾਣਗੇ ।
ਮਿਤੀ 20 ਨਵੰਬਰ ਨੂੰ ਬਠਿੰਡਾ ਦੇ ਗੋਰਮਿੰਟ ਰਾਜਿੰਦਰਾ ਕਾਲਜ, ਗੁਰੂ ਕਾਸ਼ੀ ਰੋਡ, ਮਿੰਨੀ ਸਕੱਤਰੇਤ, ਬਠਿੰਡਾ ਪੰਜਾਬ-151005 ‘ਚ ਆਡੀਸ਼ਨ ਰੱਖੇ ਗਏ ਹਨ । ਮੋਹਾਲੀ ‘ਚ 22 ਨਵੰਬਰ ਨੂੰ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਪਲਾਟ ਨੰਬਰ f-138, ਫੇਸ 8 ਬੀ, ਇੰਡਸਟਰੀਅਲ, ਫੋਕਲ ਪੁਆਇੰਟ, ਐੱਸ ਏ ਐੱਸ ਨਗਰ ਮੋਹਾਲੀ ‘ਚ ਹੋਣਗੇ । ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਦੁਨੀਆ ਭਰ ‘ਚ ਛਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਲੈ ਕੇ ਆਇਆ ਹੈ ਸਭ ਤੋਂ ਵੱਡਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ-13’।
View this post on Instagram
A post shared by PTC Punjabi (@ptcpunjabi)