ਜਲਦ ਹੀ ਹੋਵੇਗਾ ਆਲੀਆ ਭੱਟ ਦਾ 'ਬੇਬੀ ਸ਼ਾਵਰ' ਮਾਂ ਸੋਨੀ ਰਾਜਦਾਨ ਤੇ ਸੱਸ ਨੀਤੂ ਕਪੂਰ ਨੇ ਸ਼ੁਰੂ ਕੀਤੀਆਂ ਤਿਆਰੀਆਂ

Alia Bhatt's Babay shower: ਬਾਲੀਵੁੱਡ ਦੇ ਮਸ਼ਹੂਰ ਕਪਲ ਰਣਬੀਰ ਕਪੂਰ ਤੇ ਆਲੀਆ ਭੱਟ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਦੋਵੇਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਬੇਹੱਦ ਉਤਸ਼ਾਹਿਤ ਹਨ। ਇਸ ਜੋੜੀ ਦੇ ਫੈਨਜ਼ ਵੀ ਇਨ੍ਹਾਂ ਦੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹੁਣ ਖਬਰਾਂ ਹਨ ਕਿ ਆਲੀਆ ਭੱਟ ਦਾ ਜਲਦ ਹੀ ਬੇਬੀ ਸ਼ਾਵਰ ਹੋਵੇਗਾ। ਆਲੀਆ ਦੀ ਸੱਸ ਨੀਤੂ ਕਪੂਰ ਤੇ ਮਾਂ ਸੋਨੀ ਰਾਜਦਾਨ ਮਿਲ ਕੇ ਇਸ ਦਾ ਆਯੋਜਨ ਕਰ ਰਹੀਆਂ ਹਨ ਤੇ ਦੋਹਾਂ ਨੇ ਇਸ ਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
Image Source: Instagram
ਕਿਸੇ ਵੀ ਮਹਿਲਾ ਲਈ ਮਾਂ ਬਣਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਹਿਸਾਸ ਤੇ ਖੁਸ਼ੀ ਦਾ ਪਲ ਹੁੰਦਾ ਹੈ। ਇਸ ਦੌਰਾਨ, ਗਰਭ ਅਵਸਥਾ ਦੇ ਸਮੇਂ, ਗਰਭਵਤੀ ਮਹਿਲਾ ਲਈ ਬੇਬੀ ਸ਼ਾਵਰ ਦਾ ਜਸ਼ਨ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਹੁਣ ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਦੀ ਸੱਸ ਨੀਤੂ ਕਪੂਰ ਅਤੇ ਮਾਂ ਸੋਨੀ ਰਾਜ਼ਦਾਨ ਭੱਟ ਇਕੱਠੇ 'ਆਲ ਗਰਲ' ਬੇਬੀ ਸ਼ਾਵਰ ਦੀ ਯੋਜਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਲੀਆ ਭੱਟ ਦਾ ਬੇਬੀ ਸ਼ਾਵਰ ਪ੍ਰੋਗਰਾਮ ਸਤੰਬਰ ਦੇ ਅੰਤ 'ਚ ਕੀਤਾ ਜਾਵੇਗਾ, ਜਿਸ 'ਚ ਕਰੀਬੀ ਰਿਸ਼ਤੇਦਾਰ ਅਤੇ ਖ਼ਾਸ ਦੋਸਤ ਸ਼ਾਮਿਲ ਹੋਣਗੇ।
Image Source: Instagram
ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਇਸ ਸਾਲ 14 ਅਪ੍ਰੈਲ ਨੂੰ ਹੋਇਆ ਸੀ ਅਤੇ ਇਸ ਦੇ ਨਾਲ ਹੀ ਵਿਆਹ ਦੇ ਢਾਈ ਮਹੀਨੇ ਬਾਅਦ 27 ਜੂਨ ਨੂੰ ਆਲੀਆ-ਰਣਬੀਰ ਨੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਸੀ ਕਿ ਜਲਦ ਹੀ ਉਹ ਮਾਪੇ ਬਨਣ ਵਾਲੇ ਹਨ। ਆਲੀਆ-ਰਣਬੀਰ ਦੇ ਫੈਨਜ਼ ਇਸ ਖੁਸ਼ਖਬਰੀ ਨੂੰ ਸੁਣ ਕੇ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Image Source: Instagram
ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਨੂੰ ਪਤਨੀ ਤਾਹਿਰਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ
ਇਸ ਤੋਂ ਇਲਾਵਾ ਹਾਲ ਹੀ ਵਿੱਚ ਰਣਬੀਰ ਤੇ ਆਲੀਆ ਦੀ ਫ਼ਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਈ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਫ਼ਿਲਮ ਦੇ ਵਿੱਚ ਆਲੀਆ ਤੇ ਰਣਬੀਰ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ 'ਚ ਰਣਬੀਰ-ਆਲੀਆ ਤੋਂ ਇਲਾਵਾ ਸ਼ਾਹਰੁਖ ਖਾਨ, ਨਾਗਾਰਜੁਨ, ਅਮਿਤਾਭ ਬੱਚਨ ਅਤੇ ਮੌਨੀ ਰਾਏ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।