ਆਲੀਆ ਭੱਟ ਸਹੁਰਿਆਂ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕਪੂਰ ਪਰਿਵਾਰ ਨੇ ਵੀ ਘਰ ਦੀ ਨਵੀਂ ਨੂੰਹ ਦੇ ਨਾਲ ਕੀਤੀ ਖੂਬ ਮਸਤੀ

Alia Bhatt attends mini-Kapoor reunion Dinner Function: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਵਿਆਹ ਤੋਂ ਬਾਅਦ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ। ਅਦਾਕਾਰਾ ਲੰਡਨ ਵਿੱਚ ਆਪਣੇ ਹਾਲੀਵੁੱਡ ਡੈਬਿਊ ਦੀ ਤਿਆਰੀ ਕਰ ਰਹੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਤਸਵੀਰ ਵਿੱਚ ਆਲੀਆ ਭੱਟ ਆਪਣੇ ਸਹੁਰੇ ਪਰਿਵਾਰ ਨਾਲ ਡਿਨਰ ਡੇਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਣਬੀਰ ਕਪੂਰ ਦੇ ਪਰਿਵਾਰ ਦੇ ਕਾਫੀ ਲੋਕ ਲੰਡਨ 'ਚ ਹਨ ਅਤੇ ਅਜਿਹੇ 'ਚ ਆਲੀਆ ਨੇ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕੁਆਲਿਟੀ ਟਾਈਮ ਬਤੀਤ ਕੀਤਾ। ਇੰਸਟਾਗ੍ਰਾਮ 'ਤੇ ਰਣਬੀਰ ਦੇ ਚਚੇਰੇ ਭਰਾ ਅਰਮਾਨ ਜੈਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਫੋਟੋ ਪੋਸਟ ਕੀਤੀ ਹੈ। ਹਰ ਕੋਈ ਇੱਕ-ਦੂਜੇ ਨਾਲ ਗਰੁੱਪ ਪੋਜ਼ ਦਿੰਦੇ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਸਾਰਿਆਂ ਨੇ ਇਸ ਡਿਨਰ ਦਾ ਖੂਬ ਆਨੰਦ ਲਿਆ।
ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਆਲੀਆ ਆਪਣੀ ਭੈਣ ਸ਼ਾਹੀਨ ਭੱਟ, ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ, ਰੀਮਾ ਜੈਨ, ਰਿਤੂ ਨੰਦਾ ਅਤੇ ਨਤਾਸ਼ਾ ਨੰਦਾ ਨਾਲ ਬੈਠੀ ਨਜ਼ਰ ਆ ਰਹੀ ਹੈ। ਅਰਮਾਨ ਅਤੇ ਉਨ੍ਹਾਂ ਦੀ ਪਤਨੀ ਅਨੀਸਾ ਮਲਹੋਤਰਾ ਅਤੇ ਰੀਮਾ ਆਲੀਆ ਦੇ ਪਿੱਛੇ ਖੜ੍ਹੇ ਦਿਖਾਈ ਦੇ ਰਹੇ ਹਨ।
ਆਲੀਆ ਭੱਟ ਜੋ ਕਿ ਏਨੀਂ ਦਿਨੀਂ ਨੈੱਟਫਲਿਕਸ ਦੀ ਹਾਰਟ ਆਫ ਸਟੋਨ ਦੀ ਸ਼ੂਟਿੰਗ ਕਰ ਰਹੀ ਹੈ, ਜਿਸਨੂੰ ਇੱਕ ਜਾਸੂਸੀ ਥ੍ਰਿਲਰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਲੀਆ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ' ਵਿੱਚ ਰਣਬੀਰ ਕਪੂਰ, ਅਮਿਤਾਭ ਬੱਚਨ, ਨਾਗਾਰਜੁਨ ਅਤੇ ਮੌਨੀ ਰਾਏ ਦੇ ਨਾਲ ਵੀ ਨਜ਼ਰ ਆਵੇਗੀ। ਇਹ ਫਿਲਮ 9 ਸਤੰਬਰ 2022 ਨੂੰ 2ਡੀ ਅਤੇ 3ਡੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
View this post on Instagram