Alia Bhatt's Film 'Darling' Trailer : ਬਾਲੀਵੁੱਡ ਅਦਾਕਾਰਾ ਆਲਿਆ ਭੱਟ ਆਪਣੀ ਫਿਲਮ ਗੰਗੂਬਾਈ ਕਾਠਿਆਵਾੜੀ ਤੋਂ ਬਾਅਦ ਮੁੜ ਇੱਕ ਵਾਰ ਫੇਰ ਆਪਣੀ ਨਵੀਂ ਫਿਲਮ 'ਡਾਰਲਿੰਗ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਅੱਜ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: YouTube
ਆਲਿਆ ਭੱਟ ਦੇ ਫੈਨਜ਼ ਉਸ ਦੀ ਮੋਸਟ ਅਵੇਟਿੰਡ ਫਿਲਮ 'ਡਾਰਲਿੰਗਸ' ਵੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੈ। ਇਹ ਫਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਅੱਜ ਫਿਲਮ ਮੇਕਰਸ ਨੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
ਆਲਿਆ ਭੱਟ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਫਿਲਮ ਦਾ ਸ਼ਾਨਦਾਰ ਟ੍ਰੇਲਰ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਕੈਪਸ਼ਨ ਵਿੱਚ ਆਲਿਆ ਨੇ ਲਿਖਿਆ, " My first film as a producer!!! So excited nervous thrilled emotional to share it with you!!!! DARLINGS TRAILER OUT NOW!
Image Source: Instagram
ਟ੍ਰੇਲਰ ਦੀ ਸ਼ੁਰੂਆਤ ਵਿਜੇ ਵਰਮਾ ਦੇ ਡਾਇਲਾਗਸ ਨਾਲ ਹੁੰਦੀ ਹੈ ਜੋ 'ਡਾਰਲਿੰਗਸ' 'ਚ ਆਲਿਆ ਭੱਟ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ। ਉਹ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਛੱਡ ਰਿਹਾ ਹੈ। ਇਸ ਤੋਂ ਬਾਅਦ ਵਿਜੇ ਵਰਮਾ ਨੂੰ ਅਗਵਾ ਕਰ ਲਿਆ ਜਾਂਦਾ ਹੈ, ਜਿਸ ਦੀ ਸ਼ਿਕਾਇਤ ਕਰਨ ਆਲਿਆ ਭੱਟ ਥਾਣੇ ਪਹੁੰਚਦੀ ਹੈ। ਫਿਰ ਇਸ ਰਾਜ਼ ਤੋਂ ਵੀ ਪਰਦਾ ਉੱਠ ਰਿਹਾ ਹੈ ਕਿ ਵਿਜੇ ਵਰਮਾ ਨੂੰ ਅਗਵਾ ਕਰਨ ਵਿਚ ਕੋਈ ਹੋਰ ਨਹੀਂ ਸਗੋਂ ਉਸ ਦੀ ਪਤਨੀ ਹਮਜ਼ਾ ਹੀ ਸ਼ਾਮਲ ਹੈ। ਫਿਲਮ ਦੀ ਕਹਾਣੀ ਕਾਫੀ ਦਿਲਚਸਪ ਲੱਗ ਰਹੀ ਹੈ, ਉਥੇ ਹੀ ਆਲਿਆ ਦੀ ਅਦਾਕਾਰੀ ਵੀ ਸ਼ਾਨਦਾਰ ਹੈ।
ਫਿਲਮ 'ਡਾਰਲਿੰਗਸ' 'ਚ ਆਲਿਆ ਭੱਟ ਤੋਂ ਇਲਾਵਾ ਸ਼ੈਫਾਲੀ ਸ਼ਾਹ, ਵਿਜੇ ਵਰਮਾ ਅਤੇ ਰੋਸ਼ਨ ਮੈਥਿਊ ਨਜ਼ਰ ਆਉਣਗੇ। ਟ੍ਰੇਲਰ 'ਚ ਸਾਰਿਆਂ ਦੀ ਐਕਟਿੰਗ ਨਜ਼ਰ ਆ ਰਹੀ ਹੈ। ਇਹ ਇੱਕ ਡਾਰਕ ਕਾਮੇਡੀ ਫਿਲਮ ਹੈ ਜਿਸ ਵਿੱਚ ਦਰਸ਼ਕਾਂ ਨੂੰ ਮਾਂ-ਧੀ ਦੀ ਜ਼ਿੰਦਗੀ ਦੇਖਣ ਨੂੰ ਮਿਲੇਗੀ। ਇਹ ਫਿਲਮ ਆਲਿਆ ਭੱਟ ਦੇ ਪ੍ਰੋਡਕਸ਼ਨ ਹਾਊਸ ਈਟਰਨਲ ਸਨਸ਼ਾਈਨ ਅਤੇ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਸਾਂਝੇ ਤੌਰ 'ਤੇ ਬਣਾਈ ਗਈ ਹੈ। ਜਸਮੀਤ ਦੀ ਰੀਨ ਇਸ ਫ਼ਿਲਮ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਹੈ। ਇਸ ਦੇ ਨਾਲ ਹੀ ਬਤੌਰ ਪ੍ਰੌਡੀਊਸਰ ਆਲਿਆ ਭੱਟ ਦੀ ਪਹਿਲੀ ਫਿਲਮ ਹੈ।
Image Source: YouTube
ਹੋਰ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਮੁਲਜ਼ਮ ਖਿਲਾਫ ਕੇਸ ਦਰਜ
ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਇਸ ਫਿਲਮ ਨੂੰ ਪਹਿਲਾਂ ਹੀ ਵੇਖ ਚੁੱਕੇ ਹਨ। ਇਸ ਫਿਲਮ ਦੀ ਸਮੀਖਿਆ ਕਰਦੇ ਹੋਏ ਕਰਨ ਨੇ ਇਸ ਨੂੰ 5 ਸਟਾਰ ਵੀ ਦਿੱਤੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਲਿਆ ਦੀ ਇਹ ਫਿਲਮ ਬਾਕਸ ਆਫਿਸ 'ਤੇ ਆਪਣਾ ਕਮਾਲ ਦਿਖਾਵੇਗੀ ਜਾਂ ਨਹੀਂ।