ਆਲਿਆ ਭੱਟ ਨੇ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਆਲਿਆ ਦੇ ਚਿਹਰੇ 'ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋ

By  Pushp Raj July 2nd 2022 04:41 PM -- Updated: July 2nd 2022 04:44 PM

Alia Bhatt Letast Photo: ਬਾਲੀਵੁਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਆਲਿਆ ਭੱਟ ਨੇ ਕੁਝ ਹੀ ਦਿਨ ਪਹਿਲਾਂ ਪਰਿਵਾਰ ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ਾਂਝੀ ਕੀਤੀ ਹੈ। ਹਾਲ ਹੀ 'ਚ ਆਲਿਆ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਚਿਹਰੇ ਪ੍ਰੈਗਨੈਂਸੀ ਗਲੋ ਸਾਫ ਨਜ਼ਰ ਆ ਰਿਹਾ ਹੈ।

Image Source: Instagram

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨਾਲ ਲੰਮੇਂ ਸਮੇਂ ਤੱਕ ਰਿਲੇਸ਼ਨਸ਼ਿਪ ਤੋਂ ਬਾਅਦ ਦੋਹਾਂ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕਰਵਾ ਲਿਆ। ਹੁਣ ਵਿਆਹ ਦੇ ਚੰਦ ਦਿਨਾਂ ਬਾਅਦ ਵੀ ਉਨ੍ਹਾਂ ਨੇ ਆਪਣੀ ਪ੍ਰੇਗਨੇਂਸੀ ਦਾ ਐਲਾਨ ਕੀਤਾ ਹੈ। ਇਸ ਗੁੱਡ ਨਿਊਜ਼ ਦੇ ਸਾਹਮਣੇ ਆਉਣ ਮਗਰੋਂ ਦੋਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਦੱਸ ਦਈਏ ਕਿ ਇਨ੍ਹੀਂ ਦਿਨੀਂ ਆਲਿਆ ਭੱਟ ਲੰਡਨ ਵਿੱਚ ਆਪਣੀ ਪਹਿਲੀ ਹੌਲੀਵੁੱਡ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਹਾਲ ਹੀ ਵਿੱਚ ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਆਲਿਆ ਨੇ ਮੇਅਕਪ ਨਹੀਂ ਕੀਤਾ ਹੋਇਆ।

Image Source: Instagram

ਆਲਿਆ ਦੇ ਨੋ ਮੇਅਕਪ ਲੁੱਕ 'ਚ ਨਜ਼ਰ ਆਇਆ ਪ੍ਰੈਗਨੈਂਸੀ ਗਲੋ

ਆਲਿਆ ਭੱਟ ਨੇ ਆਪਣੀ ਇਸ ਪੋਸਟ 'ਚ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਦੀ ਪਹਿਲੀ ਤਸਵੀਰ ਉਸ ਦੀ ਸੈਲਫੀ ਹੈ, ਆਲਿਆ ਕਾਲੇ ਰੰਗ ਦੀ ਸਵੈਟ-ਸ਼ਰਟ ਅਤੇ ਬਿਨਾਂ ਮੇਕਅੱਪ ਲੁੱਕ 'ਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਤਸਵੀਰ ਵਿੱਚ ਆਲਿਆ ਦੇ ਨੋ ਮੇਅਕਪ ਲੁੱਕ ਦੇ ਬਾਵਜੂਦ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋ ਨਜ਼ਰ ਆ ਰਿਹਾ ਹੈ।

ਆਲਿਆ ਵੱਲੋਂ ਸ਼ੇਅਰ ਕੀਤੀ ਗਈ ਦੂਜੀ ਤਸਵੀਰ ਵਿੱਚ ਹਰਿਆਲੀ ਦੇ ਵਿਚਕਾਰ ਇੱਕ ਫੁੱਟਪਾਥ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਤੀਜੀ ਤਸਵੀਰ 'ਚ ਆਲੀਆ ਦਾ ਲੰਬਾ ਪਰਛਾਵਾਂ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ:ਰਣਬੀਰ ਕਪੂਰ ਦੇ ਪਿਤਾ ਬਣਨ 'ਤੇ ਰਣਧੀਰ ਕਪੂਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਆਲਿਆ ਭੱਟ ਇਨ੍ਹੀਂ ਦਿਨੀਂ ਆਪਣੇ ਹੌਲੀਵੁੱਡ ਪ੍ਰੋਜੈਕਟ ਦੇ ਸਿਲਸਿਲੇ 'ਚ ਲੰਡਨ ਵਿੱਚ ਹੈ। ਇਹ ਤਸਵੀਰਾਂ ਵੀ ਉਥੋਂ ਦੀਆਂ ਹਨ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਮ ਦੌਰਾਨ ਵੀ ਆਲਿਆ ਆਪਣੀ ਸਿਹਤ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਉਹ ਆਪਣੇ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਆਲਿਆ ਭੱਟ ਨੇ ਅਜਿਹਾ ਕੈਪਸ਼ਨ ਦਿੱਤਾ ਹੈ ਜੋ ਦੱਸ ਰਿਹਾ ਹੈ ਕਿ ਉਹ ਇਕੱਲੀ ਹੈ। ਉਸ ਨੇ ਲਿਖਿਆ, 'ਤੁਹਾਡੇ ਨਾਲ ਸੈਰ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ।'

 

View this post on Instagram

 

A post shared by Alia Bhatt ?☀️ (@aliaabhatt)

Related Post