Alia Bhatt talk about ShahRukh Khan: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡਾਰਲਿੰਗਸ' ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। ਹਾਲ ਹੀ ਵਿੱਚ ਇੱਕ ਪ੍ਰਮੋਸ਼ਨਲ ਈਵੈਂਟ ਦੌਰਾਨ ਜਦੋਂ ਆਲਿਆ ਕੋਲੋਂ ਬਾਲੀਵੁੱਡ ਦੇ ਸਭ ਤੋਂ ਚੰਗੇ ਕਲਾਕਾਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਬਾਲੀਵੁੱਡ ਦੇ 'ਕਿੰਗ' ਸ਼ਾਹਰੁਖ ਖ਼ਾਨ ਬਾਰੇ ਕਈ ਖੁਲਾਸੇ ਕੀਤੇ।
Image Source: Instagram
ਇੱਕ ਸਮਾਂ ਸੀ ਜਦੋਂ ਸ਼ਾਹਰੁਖ ਖ਼ਾਨ ਦਾ ਕਿਸੇ ਫਿਲਮ 'ਚ ਹੋਣਾ ਉਨ੍ਹਾਂ ਦੀ ਫਿਲਮ ਦੀ ਸਫਲਤਾ ਦੀ ਗਾਰੰਟੀ ਹੁੰਦਾ ਸੀ, ਪਰ ਸ਼ਾਹਰੁਖ ਖ਼ਾਨ ਦੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਸ਼ਾਹਰੁਖ ਖ਼ਾਨ ਦਾ ਸਮਾਂ ਬੀਤ ਚੁੱਕਾ ਹੈ। ਉਨ੍ਹਾਂ ਦਾ ਸਟਾਰਡਮ ਖ਼ਤਮ ਹੋ ਗਿਆ ਹੈ। ਹਾਲਾਂਕਿ ਕਿੰਗ ਖ਼ਾਨਚਾਰ ਸਾਲਾਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ।
ਫਿਲਮ 'ਡਾਰਲਿੰਗਸ' ਦੇ ਇੱਕ ਪ੍ਰਮੋਸ਼ਨਲ ਈਵੈਂਟ ਦੌਰਾਨ ਜਦੋਂ ਆਲੀਆ ਭੱਟ ਤੋਂ ਇਹ ਸਵਾਲ ਕੀਤਾ ਗਿਆ ਕਿ ਉਹ ਸ਼ਾਹਰੁਖ ਖ਼ਾਨ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮਾਂ ਬਾਰੇ ਕੀ ਸਲਾਹ ਦੇਣ ਚਾਹੇਗੀ ਤਾਂ ਆਲਿਆ ਦੇ ਜਵਾਬ ਨੇ ਪੈਪਰਾਜ਼ੀਸ ਦੀ ਬੋਲਤੀ ਬੰਦ ਕਰ ਦਿੱਤੀ।
ਫਿਲਮ 'ਡੀਅਰ ਜ਼ਿੰਦਗੀ' 'ਚ ਸ਼ਾਹਰੁਖ ਖ਼ਾਨਨਾਲ ਕੰਮ ਕਰ ਚੁੱਕੀ ਆਲਿਆ ਭੱਟ ਨੇ ਕਿਹਾ, "ਸ਼ਾਹਰੁਖ ਖ਼ਾਨ ਇੱਕ ਬਹੁਤ ਚੰਗੇ ਵਿਅਕਤੀ ਤੇ ਅਦਾਕਾਰ ਹਨ। ਉਹ ਆਪਣਾ ਕੰਮ ਕਰਨਾ ਬਖੂਬੀ ਜਾਣਦੇ ਨੇ ਅਤੇ ਉਨ੍ਹਾਂ ਨੂੰ ਕਿਸੇ ਸਲਾਹ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਵਿੱਚ ਖ਼ੁਦ ਇੱਕ ਜਾਦੂ ਹੋਣ ਦੇ ਨਾਲ-ਨਾਲ ਇੱਕ ਜਾਦੂਗਰ ਵੀ ਹਨ।"
Image Source: Instagram
ਸ਼ਾਹਰੁਖ ਖ਼ਾਨ ਬਾਰੇ ਗੱਲ ਕਰਦੇ ਹੋਏ ਆਲੀਆ ਭੱਟ ਨੇ ਕਿਹਾ, 'ਮੈਂ ਉਨ੍ਹਾਂ ਨੂੰ ਕੋਈ ਸਲਾਹ ਨਹੀਂ ਦੇਣਾ ਚਾਹਾਂਗੀ। ਸਗੋਂ ਮੈਂ ਉਨ੍ਹਾਂ ਤੋਂ ਸਲਾਹ ਲੈਣਾ ਚਾਹੁੰਗੀ ਕਿ ਉਹ ਇੰਨੇ ਜਾਦੂਈ ਵਿਅਕਤੀ ਕਿਵੇਂ ਹਨ। "
ਦੱਸ ਦਈਏ ਸ਼ਾਹਰੁਖ ਖ਼ਾਨ ਨੇ 2016 ਦੀ ਫਿਲਮ 'ਡੀਅਰ ਜ਼ਿੰਦਗੀ' 'ਚ ਮਨੋਵਿਗਿਆਨੀ ਦੀ ਭੂਮਿਕਾ ਨਿਭਾਈ ਸੀ ਅਤੇ ਆਲਿਆ ਭੱਟ ਨੇ ਫਿਲਮੀ ਦੁਨੀਆ 'ਚ ਕੰਮ ਕਰਨ ਵਾਲੀ ਇੱਕ ਲੜਕੀ ਦੀ ਭੂਮਿਕਾ ਨਿਭਾਈ ਸੀ ਜੋ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।
Image Source: Instagram
ਹੋਰ ਪੜ੍ਹੋ: ਬ੍ਰੇਕਅਪ ਤੋਂ ਬਾਅਦ ਮੁੜ ਇੱਕਠੇ ਨਜ਼ਰ ਆਉਣਗੇ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ, ਪੋਸਟ ਸ਼ੇਅਰ ਕਰ ਅਦਾਕਾਰਾ ਨੇ ਦੱਸਿਆ
ਜੇਕਰ ਆਲਿਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਕਰੀਅਰ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਉਸਨੇ ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਤ ਫਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਫਿਲਮ ਨੂੰ ਆਪਣੇ ਦਮ 'ਤੇ ਸੁਪਰਹਿੱਟ ਬਣਾਇਆ। ਫਿਲਮ ਦਾ ਵਰਲਡਵਾਈਡ ਕਲੈਕਸ਼ਨ 200 ਕਰੋੜ ਤੋਂ ਜ਼ਿਆਦਾ ਸੀ। ਆਲੀਆ ਭੱਟ ਦੀ ਫਿਲਮ RRR ਦੀ ਵੀ ਕਾਫੀ ਚਰਚਾ ਹੋਈ ਸੀ। ਹੁਣ ਉਹ ਜਲਦ ਹੀ ਫਿਲਮ ਡਾਰਲਿੰਗਸ ਵਿੱਚ ਨਜ਼ਰ ਆਵੇਗੀ।