ਭਾਰਤ ਵਾਪਸ ਪਰਤੀ ਆਲੀਆ ਭੱਟ, ਪਤੀ ਰਣਬੀਰ ਦੇ ਗਲ ਲੱਗ ਕੇ ਹੋਈ ਇਮੋਸ਼ਨਲ

By  Lajwinder kaur July 10th 2022 10:34 AM -- Updated: July 10th 2022 10:41 AM

Alia Bhatt hugs Ranbir Kapoor at airport: ਆਲੀਆ ਭੱਟ ਬੀਤੀ ਰਾਤ ਆਪਣੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਆ ਗਈ ਹੈ। ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ ਜਨਤਕ ਤੌਰ 'ਤੇ ਦਿਖਾਈ ਦਿੱਤੀ ਹੈ। ਦੇਰ ਰਾਤ ਮੁੰਬਈ ਏਅਰਪੋਰਟ ਪਹੁੰਚੀ ਅਦਾਕਾਰਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੂੰ ਉੱਥੇ ਅਜਿਹਾ ਗਿਫਟ ਮਿਲਿਆ, ਜਿਸ ਨੂੰ ਦੇਖ ਕੇ ਆਲੀਆ ਖੁਸ਼ੀ ਨਾਲ ਉਛਲ ਪਈ।

ਜਦੋਂ ਤੋਂ ਆਲੀਆ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਇਹ ਜੋੜਾ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਨ੍ਹਾਂ ਦੇ ਹਰ ਅਪਡੇਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਹੋਰ ਪੜ੍ਹੋ : Payal Rohatgi-Sangram Singh Wedding: ਪਾਇਲ ਰੋਹਤਗੀ ਤੇ ਸੰਗਰਾਮ ਸਿੰਘ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

image From instagram

ਏਅਰਪੋਰਟ 'ਤੇ ਪਹੁੰਚਦੇ ਹੀ ਪਪਰਾਜ਼ੀ ਨੇ ਆਲੀਆ ਭੱਟ ਨੂੰ ਘੇਰ ਲਿਆ। ਆਲੀਆ ਨੇ ਬੜੀ ਸਾਦਗੀ ਨਾਲ ਫੋਟੋਆਂ ਕਲਿੱਕ ਕਰਨ ਦੀ ਇਜਾਜ਼ਤ ਵੀ ਦਿੱਤੀ। ਜਿਵੇਂ ਹੀ ਆਲੀਆ ਆਪਣੀ ਕਾਰ ਕੋਲ ਪਹੁੰਚੀ, ਉਸਨੇ ਰਣਬੀਰ ਕਪੂਰ ਨੂੰ ਦੇਖਿਆ, ਜੋ ਕਾਰ ‘ਚ ਆਪਣੀ ਪਿਆਰੀ ਪਤਨੀ ਦਾ ਇੰਤਜ਼ਾਰ ਕਰ ਰਿਹਾ ਸੀ। ਰਣਬੀਰ ਕਪੂਰ ਦਾ ਚਿਹਰਾ ਦੇਖ ਕੇ ਆਲੀਆ ਖੁਸ਼ੀ ਨਾਲ ਉਛਲ ਪਈ ਅਤੇ ਤੁਰੰਤ ਅਦਾਕਾਰ ਨੂੰ ਜੱਫੀ ਪਾ ਲਈ ਤੇ ਕੁਝ ਇਮੋਸ਼ਨਲ ਹੁੰਦੀ ਹੋਈ ਨਜ਼ਰ ਆਈ।

alia ranbir latest video

ਰਣਬੀਰ ਦਾ ਚਿਹਰਾ ਦੇਖ ਕੇ ਆਲੀਆ ਦੀ ਥਕਾਵਟ ਦੂਰ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਪਿਆਰ ਭਰਿਆ ਪਲ ਸਭ ਨੇ ਕੈਮਰਿਆਂ 'ਚ ਕੈਦ ਕਰ ਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਜੋੜੀ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਰਣਬੀਰ ਕਪੂਰ ਦੀ ਖੂਬ ਤਾਰੀਫ ਕਰ ਰਿਹਾ ਹੈ, ਉਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਇੱਕ ਜ਼ਿੰਮੇਵਾਰ ਵਿਅਕਤੀ ਬਣ ਗਿਆ ਹੈ, ਅਤੇ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਰਿਹਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਲਿਸਟ ਕਾਫੀ ਲੰਬੀ ਹੈ। ਤੁਹਾਨੂੰ ਦੱਸ ਦੇਈਏ ਕਿ ਰਣਬੀਰ-ਆਲੀਆ ਪਹਿਲੀ ਵਾਰ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਆਲੀਆ ਭੱਟ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਆਲੀਆ 'ਜੀ ਲੇ ਜ਼ਾਰਾ' 'ਚ ਕੈਟਰੀਨਾ ਕੈਫ ਅਤੇ ਪ੍ਰਿਯੰਕਾ ਚੋਪੜਾ ਨਾਲ ਵੀ ਸਕ੍ਰੀਨ ਸ਼ੇਅਰ ਕਰੇਗੀ। ਇਸ ਤੋਂ ਇਲਾਵਾ ਉਹ ਫਿਲਮ 'ਡਾਰਲਿੰਗਸ' ਅਤੇ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' 'ਚ ਵੀ ਨਜ਼ਰ ਆਵੇਗੀ।

 

View this post on Instagram

 

A post shared by @varindertchawla

Related Post