ਛੋਟੀ ਬੱਚੀ ਦੇ ਗੰਗੂਬਾਈ ਕਾਠੀਆਵਾੜੀ ਬਣ ਐਕਟਿੰਗ ਕਰਨ 'ਤੇ ਆਲਿਆ ਭੱਟ ਨੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ....

By  Pushp Raj February 24th 2022 11:59 AM -- Updated: February 24th 2022 12:03 PM

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਆਪਣੀ ਆਉਣ ਵਾਲੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। 25 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਆਉਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਵਿੱਚ ਘਿਰ ਗਈ ਹੈ। ਇੱਕ ਪਾਸੇ ਜਿਥੇ ਫ਼ਿਲਮ ਨੂੰ ਲੈ ਕੇ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ , ਉਥੇ ਹੀ ਦੂਜੇ ਪਾਸੇ ਅਦਾਕਾਰਾ ਕੰਗਨਾ ਰਣੌਤ ਲਗਾਤਾਰ ਇਸ ਫ਼ਿਲਮ 'ਤੇ ਇਸ ਦੀ ਕਾਸਟਿੰਗ 'ਤੇ ਨਿਸ਼ਾਨਾ ਸਾਧਦੀ ਨਜ਼ਰ ਆ ਰਹੀ ਹੈ। ਹੁਣ ਆਲਿਆ ਭੱਟ ਨੇ ਇਸ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ।

image From instagram

ਕੁਝ ਦਿਨ ਪਹਿਲਾਂ ਹੀ ਕੰਗਨਾ ਰਣੌਤ ਨੇ ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਾਸਟਿੰਗ 'ਤੇ ਸਵਾਲ ਚੁੱਕਦੇ ਹੋਏ ਆਲਿਆ ਭੱਟ ਦੀ ਫ਼ਿਲਮ ਨੂੰ ਫਲਾਪ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਇੱਕ ਸੀਨ 'ਚ ਇੱਕ ਛੋਟੀ ਬੱਚੀ ਦੇ ਗੰਗੂਬਾਈ ਕਾਠੀਆਵਾੜੀ ਬਣ ਕੇ ਐਕਟਿੰਗ ਕਰਨ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ।

image From instagram

ਇਸ ਦੌਰਾਨ ਹੁਣ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੀ ਅਦਾਕਾਰਾ ਆਲਿਆ ਭੱਟ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਆਲਿਆ ਭੱਟ ਨੇ ਛੋਟੀ ਬੱਚੀ ਦੇ ਵਾਇਰਲ ਹੋਏ ਵੀਡੀਓ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ, " ਮੈਨੂੰ ਇਹ ਇਤਰਾਜ਼ਯੋਗ ਨਹੀਂ ਲੱਗਾ, ਕਿਉਂਕਿ ਇਹ ਵੀਡੀਓ ਪੂਰੇ ਉਤਸ਼ਾਹ ਨਾਲ ਬਣਾਈ ਗਈ ਸੀ। ਮੈਨੂੰ ਇਹ ਬਹੁਤ ਹੀ ਪਿਆਰਾ ਲੱਗਿਆ। ਮੇਰਾ ਮੰਨਣਾ ਹੈ ਕਿ ਜੇਕਰ ਬੱਚੀ ਦੇ ਮਾਤਾ-ਪਿਤਾ, ਭੈਣ ਜਾਂ ਅਜ਼ੀਜ਼ ਦੀਆਂ ਨਜ਼ਰਾਂ ਵਿੱਚ ਇਹ ਸਭ ਠੀਕ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਮਨੁੱਖ ਹੋਣ ਦੇ ਨਾਤੇ ਇਸ ਵਿੱਚ ਕੋਈ ਸਮੱਸਿਆ ਹੋਣੀ ਚਾਹੀਦੀ ਹੈ। "

image From instagram

ਦਰਅਸਲ ਬਾਲੀਵੁੱਡ 'ਚ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਇਸ ਲੜਕੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਇਸ ਕੁੜੀ ਨੂੰ ਮੂੰਹ 'ਚ ਬੀੜੀ ਰੱਖ ਕੇ ਅਸ਼ਲੀਲ ਡਾਇਲਾਗ ਬੋਲਦੇ ਹੋਏ ਕੀ ਸੈਕਸ ਵਰਕਰ ਦੀ ਨਕਲ ਕਰਨੀ ਚਾਹੀਦੀ ਹੈ? ਦੇਖੋ ਇਸ ਬੱਚੇ ਦੀ ਬਾਡੀ ਲੈਂਗਵੇਜ, ਕੀ ਇਸ ਉਮਰ 'ਚ ਕਾਮੁਕਤਾ ਵਿਖਾਉਣਾ ਠੀਕ ਹੈ? ਅਜਿਹੇ ਸੈਂਕੜੇ ਬੱਚੇ ਹਨ ਜੋ ਇਸ ਤਰ੍ਹਾਂ ਵਰਤੇ ਜਾ ਰਹੇ ਹਨ। "

 

ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਏਐਨਆਈ (ANI) ਨੂੰ ਦਿੱਤੇ ਗਏ ਆਪਣੇ ਇੱਕ ਇੰਟਰਵਿਊ ਦੇ ਵਿੱਚ ਆਲਿਆ ਭੱਟੇ ਨੇ ਕਿਹਾ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਟਿੱਪਣੀਆਂ ਤੋਂ ਕੋਈ ਫ਼ਰਕ ਨਹੀਂ ਪੈਂਦਾ ਤੇ ਨਾਂ ਹੀ ਕਿਸੇ ਤਰ੍ਹਾਂ ਦੇ ਵਿਵਾਦਾਂ ਤੋਂ ਕਈ ਫ਼ਰਕ ਪੈਂਦਾ ਹੈ। ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਟਿੱਪਣੀ ਇਸ ਸਮੇਂ ਤੇ ਹੱਦ ਤੋਂ ਬਾਅਦ ਹੀ ਉਸ ਨੂੰ ਪਰੇਸ਼ਾਨ ਕਰਦੇ ਹਨ।,ਫ਼ਿਲਮ ਵੇਖਣ ਤੋਂ ਬਾਅਦ ਦਰਸ਼ਕ ਖ਼ੁਦ ਫੈਸਲਾ ਦੇ ਦਿੰਦੇ ਹਨ। ਫ਼ਿਲਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਜੋ ਕੁਝ ਵੀ ਹੁੰਦਾ ਹੈ ਇਸ ਨਾਲ ਉਸ ਦੀ ਕਿਸਮਤ ਨਹੀਂ ਬਦਲ ਸਕਦੀ।

image From instagram

ਹੋਰ ਪੜ੍ਹੋ : ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਬਾਲੀਵੁੱਡ 'ਚ ਡੈਬਿਯੂ ਕਰਨ ਲਈ ਤਿਆਰ, ਜਾਣੋ ਕਿੰਝ ਜਿੱਤਣਗੇ ਦਰਸ਼ਕਾਂ ਦਾ ਦਿਲ

ਦੱਸ ਦਈਏ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਗੀਤ ਮੇਰੀ ਜਾਨ ਦੇ ਲਾਂਚ ਹੋਣ ਦੇ ਸਮੇਂ ਵੀ ਆਲਿਆ ਨੇ ਕੰਗਨਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਉੱਤੇ ਪਲਟਵਾਰ ਕੀਤਾ ਸੀ। ਦਰਅਸਲ ਕੰਗਨਾ ਰਣੌਤ ਨੇ ਫ਼ਿਲਮ ਦੀ ਕਾਸਟਿੰਗ ਉੱਤੇ ਨਿਸ਼ਾਨਾ ਸਾਧਦੇ ਹੋਏ ਆਲਿਆ ਨੂੰ ਪਾਪਾ ਦੀ ਪਰੀ ਕਿਹਾ ਤੇ ਉਸ ਦੀ ਫ਼ਿਲਮ ਨੂੰ ਫਲਾਪ ਕਰਾਰ ਦਿੱਤਾ ਸੀ। ਕੰਗਨਾ ਦੇ ਇਸ ਕਮੈਂਟ 'ਤੇ ਆਲਿਆ ਨੇ ਜਵਾਬ ਦਿੱਤਾ ਸੀ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਕਿਹਾ ਹੈ ਕੁਝ ਨਾਂ ਕਰਨਾ ਵੀ ਕੁਝ ਕਰਨ ਦੇ ਬਰਾਬਰ ਹੈ। ਮੈਂ ਮਹਿਜ਼ ਇਨ੍ਹਾਂ ਹੀ ਕਹਿਣਾ ਚਾਹਾਂਗੀ।

Related Post