72ਵੇਂ ਬਰਲਿਨ ਫ਼ਿਲਮ ਫੈਸਟੀਵਲ 'ਚ ਅੱਜ ਆਲਿਆ ਭੱਟ ਦੀ ਫ਼ਿਲਮ ਗੰਗੂਬਾਈ ਪ੍ਰੀਮੀਅਰ ਲਾਂਚ ਕੀਤਾ ਗਿਆ। ਇਸ ਮੌਕੇ ਜਦੋਂ ਅਦਾਕਾਰਾ ਆਲੀਆ ਭੱਟ ਨੇ 'ਗੰਗੂਬਾਈ ਕਾਠੀਆਵਾੜੀ' ਦੇ ਵਰਲਡ ਪ੍ਰੀਮੀਅਰ 'ਚ ਐਂਟਰੀ ਕੀਤੀ ਤਾਂ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਸਨ। ਇਸ ਦੌਰਾਨ ਆਲਿਆ ਭੱਟ ਗੰਗੂਬਾਈ ਕਾਠਿਆਵਾੜੀ ਦੇ ਕਿਰਦਾਰ ਵਾਂਗ ਤਿਆਰ ਹੋ ਕੇ ਇਥੇ ਪਹੁੰਚੀ।
ਇਸ ਦੌਰਾਨ ਆਲੀਆ ਆਪਣੇ ਕਿਰਦਾਰ ਨੂੰ ਪ੍ਰਮੋਟ ਕਰਨ ਲਈ ਸਿਰਫ ਚਿੱਟੇ ਰੰਗ ਦੇ ਕੱਪੜਿਆਂ 'ਚ ਨਜ਼ਰ ਆਈ। ਬਰਲਿਨੇਲ 2022 ਵਿੱਚ ਵੀ ਚਿੱਟੇ ਰੰਗ ਸਾੜ੍ਹੀ ਪਹਿਨ ਕੇ, ਆਲੀਆ ਨੇ ਆਪਣੀ ਖੂਬਸੂਰਤ ਦਿੱਖ ਅਤੇ ਪਹਿਰਾਵੇ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਆਲੀਆ ਭੱਟ ਨੇ ਫਿਲਮ ਫੈਸਟੀਵਲ ਵਿੱਚ ਆਪਣੀ ਫਿਲਮ ਦੇ ਵਰਲਡ ਪ੍ਰੀਮੀਅਰ ਮੌਕੇ ਤਸਵੀਰਾਂ ਖਿਚਵਾਈਆਂ, ਆਟੋਗ੍ਰਾਫ ਲਈ ਦਸਤਖ਼ਤ ਕੀਤੇ ਅਤੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ।
ਦੱਸ ਦੇਈਏ ਕਿ ਫ਼ਿਲਮ 'ਰਾਜ਼ੀ' ਨਾਲ ਲੋਕਾਂ ਦੇ ਦਿਲਾਂ 'ਤੇ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਤੀਜੀ ਵਾਰ ਬਰਲਿਨ ਫ਼ਿਲਮ ਫੈਸਟੀਵਲ ਨਾਲ ਜੁੜੀ ਹੈ। ਇਸ ਤੋਂ ਪਹਿਲਾਂ ਉਹ ਬਰਲਿਨ ਵਿੱਚ ਆਪਣੀਆਂ ਫਿਲਮਾਂ 'ਹਾਈਵੇਅ' ਅਤੇ 'ਗਲੀ ਬੁਆਏ' ਦੀ ਨੁਮਾਇੰਦਗੀ ਕਰ ਚੁੱਕੀ ਹੈ। ਰੈੱਡ ਕਾਰਪੇਟ 'ਤੇ ਵਾਕ ਕਰਦੇ ਹੋਏ, ਆਲੀਆ ਨੇ ਆਪਣੇ ਕਿਰਦਾਰ ਦਾ ਹੁੱਕ ਸਟੈਪ 'ਉਲਟਾ ਨਮਸਤੇ' ਕੀਤਾ ਅਤੇ ਦਰਸ਼ਕਾਂ ਨੂੰ ਇਸ ਦੀ ਨਕਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਫੈਨਜ਼ ਦੀ ਰਿਕਵੈਸਟ 'ਤੇ ਆਲਿਆ ਨੇ ਪਾਵਰ-ਪੈਕਡ ਗੰਗੂਬਾਈ ਡਾਇਲਾਗ ਵੀ ਬੋਲੇ। ਪ੍ਰੈੱਸ ਕਾਨਫਰੰਸ ਦੌਰਾਨ ਆਲਿਆ ਨੇ ਖੁਲਾਸਾ ਕੀਤਾ ਕਿ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨਾਲ ਲੰਬੀ ਗੱਲਬਾਤ ਤੋਂ ਬਾਅਦ ਫ਼ਿਲਮ 'ਚ ਉਸ ਦੀ ਅਦਾਕਾਰੀ ਚੰਗੀ ਹੋ ਸਕੀ ਹੈ।
ਹੋਰ ਪੜ੍ਹੋ : ਫ਼ਿਲਮ ਬੱਚਨ ਪਾਂਡੇ ਦਾ ਫਰਸਟ ਲੁੱਕ ਆਇਆ ਸਾਹਮਣੇ, ਬੇਹੱਦ ਦਮਦਾਰ ਲੁੱਕ 'ਚ ਨਜ਼ਰ ਆਈ ਅਕਸ਼ੈ ਤੇ ਕ੍ਰਿਤੀ ਸੈਨਨ ਦੀ ਜੋੜੀ
ਆਲੀਆ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਦੇ ਵਿਜ਼ਨ 'ਚ ਗੰਗੂਬਾਈ ਦੀ ਤਸਵੀਰ ਲਿਆਉਣ ਲਈ ਮੈਨੂੰ ਆਪਣੀ ਆਵਾਜ਼ ਭਾਰੀ ਕਰਨੀ ਪਈ। ਸੰਜੇ ਲੀਲਾ ਭੰਸਾਲੀ ਚਾਹੁੰਦੇ ਸਨ ਕਿ ਮੈਂ ਆਪਣੀ ਆਵਾਜ਼ 'ਚ ਬੇਸ ਲੈ ਕੇ ਆਵਾਂ ਕਿਉਂਕਿ ਜਦੋਂ ਮੈਂ ਗੱਲ ਕਰਦੀ ਹਾਂ ਤਾਂ ਮੇਰੀ ਆਵਾਜ਼ ਬੱਚੇ ਵਰਗੀ ਹੁੰਦੀ ਹੈ। ਇਸ ਦੇ ਲਈ ਮੈਂ ਕਈ ਦਿਨ ਸਖ਼ਤ ਮਿਹਨਤ ਕੀਤੀ, ਘਰ ਵਿਚ ਵੀ ਮੈਂ ਉੱਚੀ ਆਵਾਜ਼ ਵਿਚ ਗੱਲ ਕਰਦੀ ਸੀ।
ਦੱਸ ਦਈਏ ਕਿ ਸੰਜੇ ਲੀਲਾ ਭੰਸਾਲੀ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਜਲਦ ਹੀ 25 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਟ੍ਰੇਲਰ ਤੇ ਗੀਤ ਵੇਖ ਕੇ ਇਸ ਫ਼ਿਲਮ ਨੂੰ ਵੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਬਹੁਤ ਵੱਧ ਗਿਆ ਹੈ।