Alia Bhatt Baby Shower: ਦੁਸਹਿਰੇ 'ਤੇ ਕਪੂਰ ਪਰਿਵਾਰ 'ਚ ਜਸ਼ਨ, ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Alia Bhatt baby shower: ਦੁਸਹਿਰੇ 'ਤੇ ਆਲੀਆ ਭੱਟ ਦਾ ਬੇਬੀ ਸ਼ਾਵਰ ਦੀ ਰਸਮ ਉਨ੍ਹਾਂ ਦੇ ਘਰ 'ਚ ਕੀਤੀ ਗਈ, ਜਿਸ 'ਚ ਪੂਰਾ ਪਰਿਵਾਰ ਮੌਜੂਦ ਸੀ। ਇਸ ਸਮਾਰੋਹ 'ਚ ਕਪੂਰ ਪਰਿਵਾਰ, ਭੱਟ ਪਰਿਵਾਰ ਤੋਂ ਇਲਾਵਾ ਕਰੀਬੀ ਰਿਸ਼ਤੇਦਾਰ ਵੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੂੰ ਵੀ ਰਣਬੀਰ ਕਪੂਰ ਦੇ ਘਰ 'ਚ ਐਂਟਰੀ ਲੈਂਦੇ ਦੇਖਿਆ ਗਿਆ।
ਇਸ ਖਾਸ ਮੌਕੇ 'ਤੇ ਸੱਸ ਨੀਤੂ ਕਪੂਰ, ਭਾਬੀ ਰਿਧੀਮਾ ਸਾਹਨੀ ਕਪੂਰ, ਆਲੀਆ ਦੀ ਭੈਣ ਸ਼ਾਹੀਨ ਭੱਟ, ਪੂਜਾ ਭੱਟ ਪਹੁੰਚੀਆਂ ਹਨ, ਜਿਨ੍ਹਾਂ ਦੀ ਐਂਟਰੀ ਦੇ ਸਮੇਂ ਪਪਰਾਜ਼ੀ ਨੇ ਤਸਵੀਰਾਂ ਖਿੱਚਵਾਈਆਂ। ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।
image source instagram
ਇਸ ਦੇ ਨਾਲ ਹੀ ਵਿਆਹ ਦੀ ਤਰ੍ਹਾਂ ਆਲੀਆ ਬੇਬੀ ਸ਼ਾਵਰ ਦੌਰਾਨ ਵੀ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ ਹੈ। ਇਸ ਖਾਸ ਮੌਕੇ 'ਤੇ ਉਸ ਨੇ ਪੀਲੇ ਰੰਗ ਦਾ ਡਿਜ਼ਾਈਨਰ ਸੂਟ ਪਾਇਆ ਸੀ। ਆਲੀਆ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਖੂਬਸੂਰਤ ਹਾਰ, ਮਾਂਗ ਟਿਕਾ ਅਤੇ ਮੁੰਦਰੀਆਂ ਪਾਈਆਂ ਹੋਈਆਂ ਹਨ।
image source instagram
ਹੁਣ ਆਲੀਆ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਵੀ ਛਾਇਆ ਹੋਇਆ ਹੈ। ਬੇਬੀ ਸ਼ਾਵਰ ਦੇ ਦਿਨ ਆਲੀਆ ਸਾਦਗੀ 'ਚ ਖੂਬਸੂਰਤ ਲੱਗ ਰਹੀ ਸੀ। ਆਲੀਆ ਦੇ ਚਿਹਰੇ ਉੱਤੇ ਪ੍ਰੈਗਨੈਂਸੀ ਦਾ ਗਲੋ ਸਾਫ ਨਜ਼ਰ ਆ ਰਿਹਾ ਹੈ।
image source instagram
ਆਲੀਆ ਅਤੇ ਰਣਬੀਰ ਨੇ ਅਪ੍ਰੈਲ 'ਚ ਵਿਆਹ ਕਰਵਾ ਲਿਆ ਅਤੇ ਦੋ ਮਹੀਨੇ ਬਾਅਦ ਆਲੀਆ ਨੇ ਖਾਸ ਤਰੀਕੇ ਨਾਲ ਪ੍ਰੈਗਨੈਂਸੀ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਹ ਜਲਦੀ ਹੀ ਮਾਂ ਬਣਨ ਵਾਲੀ ਹੈ। ਉਨ੍ਹਾਂ ਦੇ ਬੇਬੀ ਸ਼ਾਵਰ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ ਅਤੇ ਕਪੂਰ ਪਰਿਵਾਰ ਇਸ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਨਾਲ ਹੀ ਦੁਸਹਿਰੇ ਮੌਕੇ ਇਹ ਸੁੰਦਰ ਰਸਮ ਪੂਰੀ ਕੀਤੀ ਗਈ।
View this post on Instagram