ਮੁੜ ਤੋਂ ਟਲਿਆ ਆਲਿਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ, ਜਾਣੋਂ ਹੁਣ ਕਦੋਂ ਕਰਾਏਗੀ ਜੋੜੀ ਵਿਆਹ

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਅਜਿਹੇ ‘ਚ ਕਈ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਵਿਆਹ ਕਰਵਾਉਣ ਜਾ ਰਹੇ ਹਨ । ਅਜਿਹੇ ‘ਚ ਬਾਲੀਵੁੱਡ ਦੀ ਇੱਕ ਹੋਰ ਜੋੜੀ ਦੇ ਵਿਆਹ ਦੀਆਂ ਖ਼ਬਰਾਂ ਨੇ ਵੀ ਜ਼ੋਰ ਫੜ ਲਿਆ ਹੈ । ਉਹ ਹੈ ਅਦਾਕਾਰਾ ਆਲਿਆ ਭੱਟ (Aliaa Bhatt) ਅਤੇ ਰਣਬੀਰ ਕਪੂਰ (Ranbir Kapoor)। ਹਰ ਕਿਸੇ ਦੀਆਂ ਨਜ਼ਰਾਂ ਇਸ ਜੋੜੀ ਦੇ ਵਿਆਹ ‘ਤੇ ਟਿਕੀਆਂ ਹੋਈਆਂ ਹਨ । ਪਰ ਦੋਵਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਦਿਲ ਤੋੜਨ ਵਾਲੀ ਖ਼ਬਰ ਹੈ ।
image From instagram
ਹੋਰ ਪੜ੍ਹੋ : ਗਾਇਕ ਗੁਰਜੰਟ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ 6 ਈਚ ਰਿਲੀਜ਼
ਉਹ ਇਹ ਹੈ ਕਿ ਇਸ ਜੋੜੀ ਦਾ ਵਿਆਹ ਇੱਕ ਵਾਰ ਮੁੜ ਤੋਂ ਟਲ ਗਿਆ ਹੈ ।ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਅਗਲੇ ਸਾਲ ਵਿਆਹ ਕਰਵਾਏਗਾ। ਪਹਿਲਾਂ ਇਹ ਅਫਵਾਹ ਸੀ ਕਿ ਕੈਟਰੀਨਾ-ਵਿੱਕੀ ਕੌਸ਼ਲ ਦੇ ਨਾਲ-ਨਾਲ ਰਣਬੀਰ-ਆਲੀਆ ਵੀ ਦਸੰਬਰ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
image From instagram
ਇਸ ਖਬਰ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਦਾ ਇੰਤਜ਼ਾਰ ਵਧ ਗਿਆ ਹੈ। ਇਹ ਵਿਆਹ ਹੁਣ ਦਸੰਬਰ ਦੀ ਬਜਾਏ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਹੋ ਸਕਦਾ ਹੈ।ਰਣਬੀਰ ਤੇ ਆਲੀਆ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਪਹਿਲਾਂ ਖਬਰ ਸੀ ਕਿ ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰ ਸਕਦੇ ਹਨ ਪਰ ਰਿਪੋਰਟਾਂ ਮੁਤਾਬਕ ਇਹ ਵਿਆਹ ਅਗਲੇ ਸਾਲ ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਗਈ।