Avneet Kaur and Abhishek Nigam in Ali Baba-Dastaan E Kabul: ਮਸ਼ਹੂਰ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਮਨੋਰੰਜਨ ਜਗਤ 'ਚ ਹਰ ਕੋਈ ਹਲਚਲ ਮਚ ਗਈ ਹੈ। ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਬੀਤੀ 24 ਦਸੰਬਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਨਾ ਹੀ ਨਹੀਂ, ਟੀਵੀ ਸੀਰੀਅਲ 'ਅਲੀ ਬਾਬਾ-ਦਾਸਤਾਨ ਏ ਕਾਬੁਲ ਦੇ ਮੇਕਰਸ ਨੂੰ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਪੂਰੇ ਹਾਦਸੇ ਮਗਰੋਂ ਸ਼ੋਅ ਦੇ ਮੇਕਰਸ ਨੇ ਵੱਡਾ ਫੈਸਲਾ ਲਿਆ ਹੈ ਕਿ ਸ਼ੋਅ ਦੀ ਲੀਡਿੰਗ ਕਾਸਟ 'ਚ ਬਦਲਾਅ ਕੀਤਾ ਜਾਵੇਗਾ।
image Source : Instagram
ਦੱਸ ਦਈਏ ਕਿ ਤੁਨੀਸ਼ਾ ਦੇ ਦਿਹਾਂਤ ਮਗਰੋਂ ਪੁਲਿਸ ਨੇ ਸ਼ੀਜਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜਿਹੇ ਵਿੱਚ ਸ਼ੋਅ ਦੀ ਸ਼ੂਟਿੰਗ ਅੱਧ ਵਿਚਾਲੇ ਬੰਦ ਹੋ ਗਈ ਹੈ। ਫਿਲਹਾਲ ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਮੁੜ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਤੇ ਲੀਡਿੰਗ ਰੋਲ ਵਿੱਚ ਸ਼ੀਜਾਨ ਤੇ ਤੁਨੀਸ਼ਾ ਸ਼ਰਮਾ ਦੀ ਥਾਂ ਟੀਵੀ ਜਗਤ ਦੇ ਦੋ ਸਿਤਾਰੇ ਇਸ ਸ਼ੋਅ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।
image Source : Instagram
ਟੀਵੀ ਸੀਰੀਅਲ 'ਅਲੀ ਬਾਬਾ-ਦਾਸਤਾਨ-ਏ-ਕਾਬੁਲ' ਦੇ ਨਿਰਮਾਤਾਵਾਂ ਨੇ ਹੁਣ ਸ਼ੋਅ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਦਾਅਵਾ ਇੱਕ ਮੀਡੀਆ ਹਾਊਸ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਸ਼ੋਅ ਮੇਕਰਸ ਇਸ ਸੀਰੀਅਲ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਜਾ ਰਹੇ ਹਨ, ਜਿਸ ਲਈ ਉਨ੍ਹਾਂ ਨੇ ਨਵੀਂ ਸਟਾਰ ਕਾਸਟ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਵੀ ਅਦਾਕਾਰਾ ਅਤੇ ਤੁਨੀਸ਼ਾ ਦੀ ਦੋਸਤ ਅਵਨੀਤ ਕੌਰ ਸੀਰੀਅਲ 'ਅਲੀ ਬਾਬਾ-ਦਾਸਤਾਨ-ਏ-ਕਾਬੁਲ' 'ਚ ਉਸ ਦੀ ਥਾਂ ਲੈ ਸਕਦੀ ਹੈ।
image Source : Instagram
ਹੋਰ ਪੜ੍ਹੋ: ਅੱਜ ਹੈ ਮਸ਼ਹੂਰ ਸੰਗੀਤਕਾਰ ਏ.ਆਰ.ਰਹਿਮਾਨ ਦਾ ਜਨਮਦਿਨ, ਜਾਣੋ ਸੰਗੀਤਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਉਥੇ ਹੀ ਦੂਜੇ ਪਾਸੇ ਸ਼ੀਜਾਨ ਖਾਨ ਦੀ ਥਾਂ ਅਭਿਨੇਤਾ ਅਭਿਸ਼ੇਕ ਨਿਗਮ ਨੂੰ ਲਿਆ ਜਾ ਸਕਦਾ ਹੈ। ਅਜਿਹੇ 'ਚ ਜੇਕਰ ਟੀਵੀ ਜਗਤ ਦੇ ਇਹ ਦੋ ਵੱਡੇ ਨਾਂ ਇਸ ਸ਼ੋਅ ਨੂੰ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਯਕੀਨਨ 'ਅਲੀ ਬਾਬਾ-ਦਾਸਤਾਨ-ਏ-ਕਾਬੁਲ' ਦੀ ਗੱਡੀ ਮੁੜ ਪਟੜੀ 'ਤੇ ਆਉਣ 'ਚ ਦੇਰ ਨਹੀਂ ਲੱਗੇਗੀ। ਹਾਲਾਂਕਿ ਸ਼ੋਅ ਦੇ ਮੇਕਰਸ ਵਲੋਂ ਅਜੇ ਤੱਕ ਇਸ ਮਾਮਲੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।