Jhalak Dikhhla Jaa 10: 'ਦਿ ਕਪਿਲ ਸ਼ਰਮਾ ਸ਼ੋਅ' 'ਚ ਦਾਦੀ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਏ ਕਾਮੇਡੀਅਨ ਅਲੀ ਅਸਗਰ ਇਨ੍ਹੀਂ ਦਿਨੀਂ ਡਾਂਸ ਸ਼ੋਅ 'ਝਲਕ ਦਿਖਲਾ ਜਾ 10' 'ਚ ਆਪਣੇ ਡਾਂਸ ਦੇ ਜੌਹਰ ਦਿਖਾ ਰਹੇ ਹਨ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਹੀ ਅਲੀ ਅਸਗਰ ਨੂੰ ਇਸ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅਲੀ ਅਸਗਰ ਦਾ ਸ਼ੋਅ ਤੋਂ ਬਾਹਰ ਹੋਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲਾ ਹੈ।
ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਨਵਾਂ ਗੀਤ ‘ਦਿਨ ਚੜ੍ਹਦਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
image source instagram
ਜਾਣਕਾਰੀ ਮੁਤਾਬਕ ਜੱਜਾਂ ਨੇ ਅਲੀ ਅਸਗਰ ਅਤੇ ਜ਼ੋਰਾਵਰ ਕਾਲੜਾ ਨੂੰ ਇੱਕ-ਇੱਕ ਵੋਟ ਦਿੱਤੀ। ਜਿਸ ਤੋਂ ਬਾਅਦ ਜਨਤਾ ਨੇ ਦੋਵਾਂ ਨੂੰ ਵੋਟ ਦਿੱਤੀ। ਜਨਤਾ ਦੀ ਵੋਟ ਦੇ ਆਧਾਰ 'ਤੇ ਇਹ ਤੈਅ ਕੀਤਾ ਗਿਆ ਸੀ ਕਿ ਕੌਣ ਸ਼ੋਅ ਤੋਂ ਬਾਹਰ ਹੋਵੇਗਾ ਅਤੇ ਕੌਣ ਸ਼ੋਅ 'ਚ ਰਹੇਗਾ। ਅਜਿਹੇ 'ਚ ਜ਼ੋਰਾਵਰ ਕਾਲੜਾ ਨੂੰ ਅਲੀ ਅਸਗਰ ਤੋਂ ਜ਼ਿਆਦਾ ਵੋਟ ਮਿਲੇ ਅਤੇ ਅਲੀ ਨੂੰ ਸ਼ੋਅ ਛੱਡਣਾ ਪਿਆ।
image source instagram
ਖਬਰਾਂ ਮੁਤਾਬਕ ਅਲੀ ਅਸਗਰ ਜਾਣ ਤੋਂ ਬਾਅਦ ਕਾਫੀ ਭਾਵੁਕ ਹੋ ਗਏ। ਵਿਦਾ ਹੋਣ ਸਮੇਂ ਸਾਰਿਆਂ ਨਾਲ ਗੱਲ ਕਰਦੇ ਹੋਏ ਅਲੀ ਅਸਗਰ ਨੇ ਸ਼ੋਅ 'ਚ ਕਿਹਾ- 'ਮੈਂ ਇੱਕ ਕਲਾਕਾਰ ਹਾਂ। ਦਾਦੀ ਦਾ ਕਿਰਦਾਰ ਨਿਭਾਉਣਾ ਹੋਵੇ ਜਾਂ ਡਾਂਸ। ਮੈਂ ਇੱਕ ਅਭਿਨੇਤਾ ਦੇ ਤੌਰ 'ਤੇ ਹਮੇਸ਼ਾ ਹਰ ਚੀਜ਼ ਦਾ ਆਨੰਦ ਲਿਆ ਹੈ...ਇਸ ਸ਼ੋਅ ਨੂੰ ਛੱਡਣ ਤੋਂ ਬਾਅਦ ਮੈਂ ਬਹੁਤ ਭਾਵੁਕ ਹਾਂ...ਪਰ ਮੈਂ ਖੁਸ਼ ਹਾਂ ਕਿ ਇਸ ਸ਼ੋਅ ਤੋਂ ਮੈਨੂੰ ਨਵੀਂ ਪਛਾਣ ਮਿਲੀ ਹੈ’
image source instagram
ਇਸ ਸ਼ੋਅ ਦੌਰਾਨ ਅਲੀ ਅਸਗਰ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕੀਤੇ। ਅਲੀ ਅਸਗਰ ਨੇ ਸ਼ੋਅ 'ਚ ਦੱਸਿਆ ਸੀ ਕਿ ‘ਉਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਟ੍ਰੋਲ ਕੀਤਾ ਜਾਂਦਾ ਹੈ. ਅਲੀ ਦੇ ਔਰਤ ਵਾਲੇ ਕਿਰਦਾਰ ਨਿਭਾਉਣ 'ਤੇ ਮਜ਼ਾਕ ਉਡਾਇਆ ਜਾਂਦਾ ਸੀ’। ਦੱਸ ਦਈਏ ਅਲੀ ਅਸਗਰ ਕਈ ਨਾਮੀ ਟੀਵੀ ਸੀਰੀਅਲਾਂ ਅਤੇ ਬਾਲੀਵੁੱਡ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ।
View this post on Instagram
A post shared by ColorsTV (@colorstv)