ਹੁਣ ਅਲਫਾਜ਼ ਬਣਨ ਜਾ ਰਹੇ ਹਨ 'ਵੱਡਾ ਕਲਾਕਾਰ' ,ਦੇਖੋ ਵੀਡੀਓ

ਹੁਣ ਅਲਫਾਜ਼ ਬਣਨ ਜਾ ਰਹੇ ਹਨ 'ਵੱਡੇ ਕਲਾਕਾਰ' ,ਦੇਖੋ ਵੀਡੀਓ : ਕਾਫੀ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਗਾਇਬ ਰਹੇ ਅਲਫਾਜ਼ ਹੁਣ 'ਵੱਡਾ ਕਲਾਕਾਰ' ਬਣ ਕੇ ਵਾਪਿਸ ਆ ਰਹੇ ਹਨ। ਜੀ ਹਾਂ ਅਲਫਾਜ਼ ਦੀ ਆਉਣ ਵਾਲੀ ਫਿਲਮ 'ਵੱਡਾ ਕਲਾਕਾਰ' ਦਾ ਟਰੇਲਰ ਲਾਂਚ ਕਰ ਦਿੱਤਾ ਗਿਆ ਹੈ। ਫਿਲਮ ਦਾ ਟਰੇਲਰ ਤਾਂ ਬਹੁਤ ਹੀ ਸ਼ਾਨਦਾਰ ਹੈ। ਜਿਵੇਂ ਕੇ ਪੰਜਾਬ ਫਿਲਮ 'ਚ ਅੱਜ ਕਲ 90 ਦਾ ਦਸ਼ਕ ਦਿਖਾਉਣ ਦਾ ਟਰੇਂਡ ਚੱਲ ਰਿਹਾ ਹੈ , ਇਸ ਫਿਲਮ ਦੇ ਟਰੇਲਰ ਤੋਂ ਵੀ ਜ਼ਾਹਿਰ ਹੁੰਦਾ ਹੈ ਕਿ ਫਿਲਮ ਦੀ ਕਹਾਣੀ 90 ਦੇ ਦਸ਼ਕ ਨੂੰ ਭਾਵ ਪੁਰਾਣੇ ਪੰਜਾਬ ਨੂੰ ਦਰਸਾਉਂਦੀ ਨਜ਼ਰ ਆ ਰਹੀ ਹੈ।
https://www.youtube.com/watch?v=motgl_xL9WQ
ਜਿੱਥੇ ਇਸ ਫਿਲਮ 'ਚ ਅਲਫਾਜ਼ ਪੰਜਾਬੀ ਇੰਡਸਟ੍ਰੀ 'ਚ ਆਪਣੀ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ ਉੱਥੇ ਹੀ ਇਸ ਫਿਲਮ 'ਚ ਉਹਨਾਂ ਦਾ ਸਾਥ ਰੂਪੀ ਗਿੱਲ , ਯੋਗਰਾਜ ਸਿੰਘ , ਨਿਰਮਲ ਰਿਸ਼ੀ , ਬੀ ਐੱਨ ਸ਼ਰਮਾ ਅਤੇ ਜੱਸੀ ਕੌਰ ਵੀ ਦਿੰਦੇ ਨਜ਼ਰ ਆਉਣਗੇ । ਫਿਲਮ ਵੱਡਾ ਕਲਾਕਾਰ ਦੀ ਰਿਲੀਜ਼ ਡੇਟ 28 ਦਿਸੰਬਰ 2018 ਯਾਨੀ ਅਗਲੇ ਮਹੀਨੇ ਹੀ ਵੱਡੇ ਪਰਦੇ ਤੇ ਵੇਖਣ ਮਿਲੇਗੀ। ਫਿਲਮ ਦਾ ਨਿਰਦੇਸ਼ਨ ਕੁਲਦੀਪ ਕੌਸ਼ਿਕ ਹੋਰਾਂ ਨੇ ਕੀਤਾ ਹੈ ਅਤੇ ਕਹਾਣੀ ਦੀਦਾਰ ਗਿੱਲ ਵੱਲੋਂ ਲਿੱਖੀ ਗਈ ਹੈ। ਫਿਲਮ ਵੱਡਾ ਕਲਾਕਾਰ ਨੂੰ 'ਰੈੱਡ ਕੈਸਲ ਮੋਸ਼ਨ ਪਿਚਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਜੇਕਰ ਹੁਣ ਗੱਲ ਕਰੀਏ ਫਿਲਮ ਦੇ ਟਰੇਲਰ ਦੀ ਤਾਂ ਜ਼ਾਹਿਰ ਹੈ ਫਿਲਮ ਹਸਾ ਹਸਾ ਕੇ ਢਿੱਡੀ ਭੀੜਾਂ ਪਾਉਣ ਵਾਲੀ ਹੀ। ਅਲਫਾਜ਼ ਦਾ ਲੁੱਕ ਵੀ ਬੜਾ ਹੀ ਸ਼ਾਨਦਾਰ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੀ ਕੋ ਸਟਾਰ ਰੂਪੀ ਗਿੱਲ ਵੀ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੇ ਹਨ। ਇਸ ਤੋਂ ਇਲਾਵਾ ਯੋਗਰਾਜ ਸਿੰਘ , ਨਿਰਮਲ ਰਿਸ਼ੀ ਅਤੇ ਬੀਐੱਨ ਸ਼ਰਮਾ ਵਰਗੇ ਸੀਨੀਅਰ 'ਤੇ ਮੰਝੇ ਹੋਏ ਕਲਾਕਾਰ ਇਸ ਫਿਲਮ 'ਚ ਹਨ ਤਾਂ ਕੌਮੇਡੀ ਦਾ ਤੜਕਾ ਲੱਗਣਾ ਤਾਂ ਲਾਜ਼ਮੀ ਹੈ।
ਹੋਰ ਪੜ੍ਹੋ : ਕੀ ਰਣਜੀਤ ਬਾਵਾ ਨੇ ਕਰਵਾ ਲਈ ਹੈ ਮੰਗਣੀ ? ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦਈਏ ਅਲਫਾਜ਼ ਜੋ ਕਿ ਪੰਜਾਬੀ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਕਾਫੀ ਹਿੱਟ ਟ੍ਰੈਕਜ਼ ਦੇ ਚੁੱਕੇ ਹਨ ਇਸ ਫਿਲਮ ਰਾਹੀਂ ਉਹ ਪੰਜਾਬੀ ਫ਼ਿਲਮਾਂ 'ਚ ਲੱਗ ਭੱਗ ਚਾਰ ਸਾਲ ਬਾਅਦ ਵਾਪਸੀ ਕਰ ਰਹੇ ਹਨ। ਉਹਨਾਂ ਦੀ ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਇਸ਼ਕ ਬਰਾਂਡੀ' ਆਈ ਸੀ ਜਿਸ 'ਚ ਉਹਨਾਂ ਦਾ ਸਾਥ ਰੌਸ਼ਨ ਪ੍ਰਿੰਸ ਅਤੇ ਬਿੰਨੂ ਢਿੱਲੋਂ ਹੋਰੀਂ ਨਿਭਾਉਂਦੇ ਨਜ਼ਰ ਆਏ ਸੀ। ਤਾਂ ਫਿਰ ਦੇਖਣ ਯੋਗ ਹੋਵੇਗਾ ਕਿ ਅਲਫਾਜ਼ ਆਪਣੀ ਇਸ ਵਾਪਸੀ 'ਤੇ ਕਸੀ ਕਦਰ ਸਰੋਤਿਆਂ ਨੂੰ ਆਪਣੇ ਵੱਲ ਖਿੱਚਣ 'ਚ ਕਾਮਯਾਬ ਹੁੰਦੇ ਹਨ।