ਗੈਰੀ ਸੰਧੂ ਨੇ ਪਿਛਲੇ ਦਿਨੀਂ ਮੁੜ ਤੋਂ ਜੈਸਮੀਨ ਨਾਲ ਸਟੇਜ ਸਾਂਝਾ ਕੀਤਾ ਅਤੇ ਦੋਨਾਂ ਨੇ ਮੁੜ ਤੋਂ ਇੱਕਠਿਆਂ ਪਰਫਾਰਮੈਂਸ ਦਿੱਤੀ । ਪਰ ਹੁਣ ਮੁੜ ਤੋਂ ਦੋਨਾਂ ਦੀ ਦੋਸਤੀ ਹੋ ਗਈ ਹੈ ਅਤੇ ਹੁਣ ਗੈਰੀ ਸੰਧੂ ਨੇ ਆਪਣਾ ਇੱਕ ਗੀਤ ਕੱਢਿਆ ਹੈ । ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਦੋਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਪ੍ਰੇਮੀ ਦਾ ਕੀ ਹਾਲ ਹੋ ਜਾਂਦਾ ਹੈ ।
ਹੋਰ ਵੇਖੋ: ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ
garry sandhu new song
ਆਪਣੇ ਗਮ ਨੂੰ ਭੁਲਾਉਣ ਲਈ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸਹਾਰਾ ਲੈਂਦਾ ਹੈ ।ਪਰ ਮੁੜ ਤੋਂ ਇਹ ਦੋਸਤ ਮਿਲਣ ਦੀ ਕੋਸ਼ਿਸ਼ ਕਰਦੇ ਨੇ।ਉਸ ਹਾਲਤ 'ਚ ਇਹ ਦੋਸਤ ਆਪਣੀ ਦੋਸਤ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਦਾ ਹੈ ਇਹੀ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਹੋਰ ਵੇਖੋ: ਗੀਤਾਂ ਤੋਂ ਉਲਟ ਸੁਭਾਅ ਦਾ ਮਾਲਕ ਹੈ ਸਿੱਧੂ ਮੂਸੇਵਾਲਾ ,ਵੇਖੋ ਵੀਡਿਓ
https://www.instagram.com/p/Bs8Z8P6h3QF/
ਪਰ ਕਿਤੇ ਨਾ ਕਿਤੇ ਇਸ ਗੀਤ 'ਚ ਗੈਰੀ ਸੰਧੂ ਨੇ ਆਪਣੀ ਟੁੱਟੀ ਹੋਈ ਦੋਸਤੀ ਅਤੇ ਮੁੜ ਤੋਂ ਦੋਨਾਂ ਦਰਮਿਆਨ ਆਪਸੀ ਮਨ ਮੁਟਾਅ ਨੂੰ ਮਿਟਾ ਕੇ ਦੋਸਤ ਬਣ ਜਾਣ ਨੂੰ ਦਰਸਾਉਣ ਦੀ ਕੋਸ਼ਿਸ਼ ਲੱਗਦੀ ਹੈ । ਜਿਸ ਨੂੰ ਉਸ ਨੇ ਆਪਣੇ ਗੀਤ 'ਚ ਪਿਰੋਇਆ ਹੈ । ਗੀਤ ਦੇ ਬੋਲ ਅਤੇ ਕੰਪੋਜ਼ਿੰਗ ਖੁਦ ਗੈਰੀ ਸੰਧੂ ਨੇ ਕੀਤੀ ਹੈ ਜਦਕਿ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ।
garry sandhu
ਤੁਹਾਨੂੰ ਦੱਸ ਦਈਏ ਕਿ ਗੈਰੀ ਅਤੇ ਜੈਸਮੀਨ ਵਧੀਆ ਦੋਸਤ ਹਨ ਪਰ ਪਿਛਲੇ ਕੁਝ ਦਿਨਾਂ ਦਰਮਿਆਨ ਦੋਨਾਂ ਦਰਮਿਆਨ ਮਨ ਮੁਟਾਅ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ।ਪਰ ਹੁਣ ਮੁੜ ਤੋਂ ਦੋਵਾਂ ਨੇ ਪਿਛਲੇ ਦਿਨੀਂ ਸਟੇਜ ਸਾਂਝੀ ਕਰਕੇ ਲੋਕਾਂ ਨੂੰ ਦਿਖਾ ਦਿੱਤਾ ਸੀ ਕਿ ਦੋਨਾਂ ਦਰਮਿਆਨ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ ।