ਅਕਸ਼ੈ ਕੁਮਾਰ ਸਟਾਰਰ 'ਕਠਪੁਤਲੀ' ਬਣੀ ਸਾਲ ਦੀ ਸਭ ਤੋਂ ਵਧ ਦੇਖੀ ਜਾਣ ਵਾਲੀ ਫ਼ਿਲਮ, ਸਰਗੁਨ ਮਹਿਤਾ ਸ਼ੇਅਰ ਕੀਤੀ ਪੋਸਟ

By  Pushp Raj January 18th 2023 11:09 AM

Akshay kumar,Sargun Mehta movie Cuttputli: ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਲਈ ਸਾਲ 2022 ਬੇਹੱਦ ਚੰਗਾ ਰਿਹਾ। ਸਾਲ 2022 'ਚ ਸਰਗੁਨ ਦਾ ਨਾਂਅ ਕਾਫੀ ਜ਼ਿਆਦਾ ਚਰਚਾ ਵਿੱਚ ਰਿਹਾ। ਸਰਗੁਨ ਨੇ ਕਈ ਪੌਲੀਵੁੱਡ ਫ਼ਿਲਮਾਂ ਦੇ ਨਾਲ-ਨਾਲ ਅਕਸ਼ੈ ਕੁਮਾਰ ਦੀ ਫ਼ਿਲਮ 'ਕਠਪੁਤਲੀ' ਨਾਲ ਬਾਲੀਵੁੱਡ ਡੈਬਿਊ ਵੀ ਕੀਤਾ। ਇਸ ਫ਼ਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਦਿੱਤਾ। ਹਾਲ ਹੀ ਵਿੱਚ ਸਰਗੁਨ ਨੇ ਇਸ ਫ਼ਿਲਮ ਨੂੰ ਲੈ ਕੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ, ਆਓ ਜਾਣਦੇ ਹਾਂ ਕਿ ਅਦਾਕਾਰਾ ਦੀ ਪੋਸਟ 'ਚ ਕੀ ਖ਼ਾਸ ਹੈ।

image Source : Instagram

ਦੱਸ ਦਈਏ ਕਿ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਬੀਤੇ ਸਾਲ ਸਰਗੁਨ ਨੇ ਅਕਸ਼ੈ ਕੁਮਾਰ ਨਾਲ ਫ਼ਿਲਮ 'ਕਠਪੁਤਲੀ' 'ਚ ਕੰਮ ਕੀਤਾ ਸੀ। ਇਸ ਫ਼ਿਲਮ 'ਚ ਸਰਗੁਨ ਨੂੰ ਇੱਕ ਪੁਲਿਸ ਮਹਿਲਾ ਅਫਸਰ ਗੁੜੀਆ ਪਰਮਾਰ ਦੇ ਕਿਰਦਾਰ 'ਚ ਕਾਫੀ ਪਸੰਦ ਕੀਤਾ ਗਿਆ ਹੈ।

image Source : Instagram

ਹਾਲ ਹੀ ਵਿੱਚ ਸਰਗੁਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਫ਼ਿਲਮ ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ ਹੈ। ਫ਼ਿਲਮ 'ਕਠਪੁਤਲੀ' ਦੇ ਨਾਂ ਹੁਣ ਇੱਕ ਹੋਰ ਰਿਕਾਰਡ ਬਣਿਆ ਹੈ। '

ਕਠਪੁਤਲੀ' ਸਾਲ 2022 ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਸਰਗੁਨ ਮਹਿਤਾ ਨੇ ਸਟ ਸ਼ੇਅਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਰਗੁਨ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਤੁਹਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ।'

image Source : Instagram

ਹੋਰ ਪੜ੍ਹੋ: ਟੌਮੀ ਤੇ ਜੈਲੀ ਦੇ ਅਨੋਖੇ ਵਿਆਹ 'ਚ ਪਹੁੰਚੇ 500 ਬਰਾਤੀ, ਜੈਮਾਲਾ ਤੋਂ ਲੈ ਕੇ ਸੱਤ ਫੇਰਿਆਂ ਤੱਕ ਹੋਈਆਂ ਕਈ ਰਸਮਾਂ

ਦੱਸਣਯੋਗ ਹੈ ਕਿ 'ਕਠਪੁਤਲੀ' ਫ਼ਿਲਮ ਸਤੰਬਰ 2022 'ਚ ਓਟੀਟੀ 'ਤੇ ਰਿਲੀਜ਼ ਕੀਤੀ ਗਈ ਸੀ। ਇਹ ਇੱਕ ਸਾਈਕਾਲੋਜਿਕਲ ਥ੍ਰਿਲਰ ਫ਼ਿਲਮ ਹੈ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਨੇ ਸਬ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਸੀ, ਜਿਨ੍ਹਾਂ ਨੂੰ ਸੀਰੀਅਲ ਕਿੱਲਰ ਨੂੰ ਫੜਨ ਦਾ ਚਾਰਜ ਸੌਂਪਿਆ ਜਾਂਦਾ ਹੈ। ਫ਼ਿਲਮ 'ਚ ਸਰਗੁਨ ਨੇ ਸੀਨੀਅਰ ਇੰਸਪੈਕਟਰ ਗੁੜੀਆ ਪਰਮਾਰ ਦਾ ਕਿਰਦਾਰ ਨਿਭਾਇਆ ਸੀ। ਫੈਨਜ਼ ਅਦਾਕਾਰਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਉਸ ਨੂੰ ਵਧਾਈ ਦੇ ਰਹੇ ਹਨ।

 

View this post on Instagram

 

A post shared by Sargun Mehta (@sargunmehta)

Related Post