ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ' ਦਾ ਟੀਜ਼ਰ ਅਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

Film 'Ram Sethu' Teaser and Release date: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫ਼ਿਲਮ 'ਰਕਸ਼ਾ ਬੰਧਨ' ਤੋਂ ਬਾਅਦ ਮੁੜ ਆਪਣੀ ਨਵੀਂ ਫ਼ਿਲਮ 'ਰਾਮ ਸੇਤੂ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਕਸ਼ੈ ਕੁਮਾਰ ਸਟਾਰਰ ਫ਼ਿਲਮ ਰਾਮਸੇਤੂ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।
Image Source: Instagram
ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਟੀਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਕੈਪਸ਼ਨ ਵਿੱਚ ਲਿਖਿਆ, " ਫ਼ਿਲਮ 'ਰਾਮ ਸੇਤੂ' ਦੀ ਪਹਿਲੀ ਝਲਕ …just for you. Made this with a lot of love, hope you like it, ਦੱਸਣਾ ਜ਼ਰੂਰ #RamSetu October 25th, Only in Theatres worldwide. "
ਅਕਸ਼ੈ ਦੀ ਇਹ ਫ਼ਿਲਮ ਐਕਸ਼ਨ ਤੇ ਥ੍ਰਿਲਰ ਨਾਲ ਭਰਪੂਰ ਹੈ। ਮਹਿਜ਼ 57 ਸੈਕਿੰਡ ਦੀ ਇਸ ਟੀਜ਼ਰ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਫ਼ਿਲਮ ਰਾਮ ਸੇਤੂ ਦੀ ਰਹੱਸਮਈ ਦੁਨੀਆ ਬਾਰੇ ਹੈ।
Image Source: Instagram
ਫ਼ਿਲਮ ਦਾ ਟੀਜ਼ਰ ਸ਼ੰਖ ਦੇ ਗੋਲੇ ਨਾਲ ਸ਼ੁਰੂ ਹੁੰਦਾ ਹੈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਖ਼ਤਮ ਹੁੰਦਾ ਹੈ। ਇਸ ਵਿੱਚ ਅਕਸ਼ੈ ਬੇਹੱਦ ਦਮਦਾਰ ਤੇ ਐਕਸ਼ਨ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਅਕਸ਼ੈ ਕੁਮਾਰ ਰਾਮ ਸੇਤੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਫ਼ਿਲਮ ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਹੈ। ਇਹ ਇੱਕ ਐਕਸ਼ਨ-ਐਡਵੈਂਚਰ ਫ਼ਿਲਮ ਹੈ। ਇਸ ਫ਼ਿਲਮ 'ਚ ਅਕਸ਼ੈ ਦੇ ਨਾਲ ਜੈਕਲੀਨ ਫਰਨਾਂਡੀਜ਼, ਨੁਸਰਤ ਭਰੂਚਾ ਅਤੇ ਸਤਿਆ ਦੇਵ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ 'ਚ ਅਕਸ਼ੈ ਇੱਕ ਪੁਰਾਤੱਤਵ ਵਿਗਿਆਨੀ ਬਣੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਆਪਣੇ ਲੁੱਕ ਵਿੱਚ ਵੀ ਕਈ ਬਦਲਾਅ ਕੀਤੇ ਹਨ।
Image Source: Instagram
ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਅਕਸ਼ੈ ਰਾਮ ਸੇਤੂ ਨੂੰ ਬਚਾਉਣ ਦੇ ਰੋਮਾਂਚਕ ਮਿਸ਼ਨ 'ਤੇ ਹੋਣਗੇ। ਇਸ ਲਈ ਉਨ੍ਹਾਂ ਕੋਲ ਸਿਰਫ਼ ਤਿੰਨ ਦਿਨ ਹਨ। ਅਕਸ਼ੈ ਇੰਨੇ ਥੋੜ੍ਹੇ ਸਮੇਂ ਵਿੱਚ ਆਪਣੇ ਮਿਸ਼ਨ ਨੂੰ ਕਿਵੇਂ ਕਾਮਯਾਬ ਕਰਦੇ ਹਨ ਅਤੇ ਅੰਤ ਵਿੱਚ ਕੀ ਹੁੰਦਾ ਹੈ, ਇਸ ਜਾਨਣ ਲਈ ਦਰਸ਼ਕ ਬੇਸਬਰੀ ਨਾਲ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
View this post on Instagram