ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ 'ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ
ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ 'ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ : ਪੂਰੇ ਦੇਸ਼ 'ਚ ਹੋਲੀ ਦਾ ਪਾਵਨ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਹੋਲੀ ਦੇ ਰੰਗੀਨ ਦਿਹਾੜੇ 'ਚ ਹੋਰ ਵੀ ਰੰਗ ਭਰਨ 'ਲਈ ਅੱਜ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਵੀ ਰਿਲੀਜ਼ ਹੋ ਚੁੱਕੀ ਹੈ। ਜਿਸ ਨੂੰ ਕ੍ਰਿਟਿਕਸ ਵੱਲੋਂ ਵੀ ਚੰਗਾ ਰਿਸਪਾਂਸ ਮਿਲਿਆ ਹੈ।
View this post on Instagram
ਪਰ ਫਿਲਮ ਤੋਂ ਪਹਿਲਾਂ ਅਕਸ਼ੈ ਕੁਮਾਰ ਦੇ ਪ੍ਰਮੋਸ਼ਨਲ ਟੂਰ 'ਤੇ ਉਹਨਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ। ਜਿੰਨ੍ਹਾਂ 'ਚ ਬੀ ਐੱਸ ਐੱਫ ਦੇ ਜਵਾਨਾਂ ਨਾਲ ਉਹਨਾਂ ਦਾ ਇਹ ਸ਼ਾਨਦਾਰ ਡਾਂਸ ਦਾ ਵੀਡੀਓ ਵੀ ਕਾਫੀ ਚਰਚਾ ਖੱਟ ਰਿਹਾ ਹੈ। ਇਸ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਫੌਜੀ ਜਵਾਨ ਕੇਸਰੀ ਫਿਲਮ ਦੇ ਗੀਤਾਂ 'ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਵੇਖੋ : ਹੋਲੀ ‘ਤੇ ਰੌਸ਼ਨ ਪ੍ਰਿੰਸ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਮੋਹਿਤ ਤਸਵੀਰਾਂ
View this post on Instagram
ਦੱਸ ਦਈਏ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਇਹ ਫਿਲਮ ਅੱਜ ( 21 ਮਾਰਚ ) ਰਿਲੀਜ਼ ਹੋ ਚੁੱਕੀ ਹੈ। ਫਿਲਮ ਸਾਰਾਗੜੀ ਲੜਾਈ ਦੇ ਉਹਨਾਂ ਸਿੱਖ ਯੋਧਿਆਂ ਦੀ ਬਹਾਦਰੀ ਦਰਸਾਉਂਦੀ ਹੈ ਜਿੰਨ੍ਹਾਂ ਨੇ 10 ਹਜ਼ਾਰ ਅਫ਼ਗਾਨਾਂ ਨੂੰ ਧੂਲ ਚਟਾ ਦਿੱਤੀ ਸੀ। ਫਿਲਮ ਧਰਮਾ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤੀ ਜਾ ਗਈ ਹੈ।