'ਹੇਰਾ ਫੇਰੀ 3' ਦੀਆਂ ਅਫਵਾਹਾਂ ਵਿਚਾਲੇ ਅਕਸ਼ੇ ਕੁਮਾਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਰਦਾਰ ਜਸਵੰਤ ਸਿੰਘ ਗਿੱਲ ਦਾ ਨਿਭਾਉਣਗੇ ਕਿਰਦਾਰ

By  Lajwinder kaur November 17th 2022 05:23 PM

Jaswant Singh Gill biopic: ਬਾਲੀਵੁੱਡ ਦੇ 'ਖਿਲਾੜੀ' ਐਕਟਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਫ਼ਿਲਮ 'ਹੇਰਾ ਫੇਰੀ 3' ਨੂੰ ਲੈ ਕੇ ਚਰਚਾ 'ਚ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਟਵੀਟ ਦੇ ਜਵਾਬ 'ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਹ ਆਉਣ ਵਾਲੀ ਫ਼ਿਲਮ 'ਚ ਮਾਈਨਿੰਗ ਇੰਜੀਨੀਅਰ ਸਰਦਾਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਜਦੋਂ ਤੋਂ ਅਕਸ਼ੇ ਦਾ ਇਹ ਟਵੀਟ ਵਾਇਰਲ ਹੋਇਆ ਹੈ, ਪ੍ਰਸ਼ੰਸਕ ਇਸ ਨੂੰ ਲੈ ਕੇ ਉਤਸ਼ਾਹਿਤ ਹਨ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਗੋਆ ਵਿੱਚ ਲੈ ਰਹੇ ਨੇ ਛੁੱਟੀਆਂ ਦਾ ਆਨੰਦ

Image Source: Instagram

ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਆਉਣ ਵਾਲੀ ਫ਼ਿਲਮ 'ਚ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਨੇ 1989 'ਚ ਪੱਛਮੀ ਬੰਗਾਲ 'ਚ ਹੜ੍ਹ 'ਚ ਡੁੱਬੇ 64 ਮਜ਼ਦੂਰਾਂ ਨੂੰ ਬਚਾਇਆ ਸੀ। ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੇਸ਼ ਦੀ first coal mine rescue mission ਦੇ 33 ਸਾਲ ਪੂਰੇ ਹੋਣ 'ਤੇ ਗਿੱਲ ਨੂੰ ਯਾਦ ਕੀਤਾ। ਉਥੇ ਹੀ ਅਕਸ਼ੇ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮੁਤਾਬਕ ਫ਼ਿਲਮ ਦਾ ਨਾਂ ਕੈਪਸੂਲ ਗਿੱਲ ਹੋਵੇਗਾ, ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ।

jaswant singh gill Image Source: Instagram

ਅਕਸ਼ੇ ਨੇ ਟਵਿੱਟਰ 'ਤੇ ਲਿਖਿਆ, ''33 ਸਾਲ ਪਹਿਲਾਂ ਭਾਰਤ ਦੇ ਕੋਲਾ ਖਾਨ ਬਚਾਅ ਕਾਰਜ ਨੂੰ ਯਾਦ ਕਰਨ ਲਈ ਪ੍ਰਹਿਲਾਦ ਜੋਸ਼ੀ ਜੀ ਦਾ ਧੰਨਵਾਦ। ਇੱਕ ਫ਼ਿਲਮ ਵਿੱਚ ਸਰਦਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਦੀ ਕਹਾਣੀ ਵੱਖਰੀ ਹੈ।ਅੰਮ੍ਰਿਤਸਰ ਦੇ ਵਸਨੀਕ ਜਸਵੰਤ ਸਿੰਘ ਗਿੱਲ ਨੂੰ 1989 ਵਿੱਚ ਆਪਣੀ ਬਹਾਦਰੀ ਲਈ ਕਈ ਪੁਰਸਕਾਰ ਮਿਲੇ ਸਨ। ਉਨ੍ਹਾਂ ਨੇ 64 ਜਾਨਾਂ ਬਚਾਈਆਂ ਸਨ। ਗਿੱਲ ਦੀ 2019 ਵਿੱਚ 80 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

akshay kumar jaswant singh gill Image Source: Instagram

ਫ਼ਿਲਮ ਦਾ ਨਿਰਮਾਣ ਪੂਜਾ ਐਂਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ। ਅਕਸ਼ੇ ਸਟਾਰਰ ਫ਼ਿਲਮ 'ਰੁਸਤਮ' ਦਾ ਨਿਰਦੇਸ਼ਨ ਕਰਨ ਵਾਲੇ ਟੀਨੂੰ ਸੁਰੇਸ਼ ਦੇਸਾਈ ਫ਼ਿਲਮ ਦਾ ਨਿਰਦੇਸ਼ਨ ਕਰ ਸਕਦੇ ਹਨ। ਪ੍ਰੋਡਕਸ਼ਨ ਬੈਨਰ ਨੇ ਟਵੀਟ ਕੀਤਾ, ''ਅੱਜ ਉਨ੍ਹਾਂ (ਜਸਵੰਤ ਸਿੰਘ ਗਿੱਲ) ਨੂੰ ਯਾਦ ਕਰਨ ਲਈ ਪ੍ਰਹਿਲਾਦ ਜੋਸ਼ੀ ਜੀ ਦਾ ਧੰਨਵਾਦ। ਤਾਕਤਵਰ ਨਾਇਕ ਜ਼ਮੀਨ 'ਤੇ ਕੰਮ ਕਰਦੇ ਹਨ, ਪਰ ਉਨ੍ਹਾਂ ਨੇ ਜ਼ਮੀਨ ਤੋਂ ਹੇਠਾਂ ਜਾ ਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ। ਮਾਣ ਨਾਲ, ਅਸੀਂ ਤੁਹਾਡੇ ਲਈ ਸਵਰਗੀ ਸਰਦਾਰ ਜਸਵੰਤ ਸਿੰਘ ਗਿੱਲ ਦੁਆਰਾ ਭਾਰਤ ਦੀ ਪਹਿਲੀ ਕੋਲਾ ਖਾਨ ਬਚਾਓ ਦੀ ਬਹਾਦਰੀ ਭਰੀ ਕਹਾਣੀ ਲੈ ਕੇ ਆਏ ਹਾਂ।

 

Grateful to you @JoshiPralhad ji, for recalling India’s first coal mine rescue mission - this day 33yrs ago.

मेरा सौभाग्य है कि मैं #SardarJaswantSinghGill जी का किरदार अपनी फ़िल्म में निभा रहा हूँ. It’s a story like no other!@easterncoal

— Akshay Kumar (@akshaykumar) November 16, 2022

Related Post