ਅਕਸ਼ੇ ਕੁਮਾਰ ਪਹਿਲੀ ਵਾਰ ਨਜ਼ਰ ਆਉਣਗੇ ਮਿਊਜ਼ਿਕ ਵੀਡੀਓ ‘ਚ, ਆਵਾਜ਼ ਦੇਣਗੇ ਬੀ ਪਰਾਕ, ਸਾਹਮਣੇ ਆਈਆਂ ਤਸਵੀਰਾਂ
ਬਾਲੀਵੁੱਡ ਦੇ ਦਿੱਗਜ ਖਿਡਾਰੀ ਅਕਸ਼ੇ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਉਗੇ। ਜੀ ਹਾਂ ਉਹ ‘ਫਿਲਹਾਲ’ ਨਾਂਅ ਦੇ ਗਾਣੇ 'ਚ ਨਜ਼ਰ ਆਉਣਗੇ। ਜਿਸਦੇ ਦੇ ਸ਼ੂਟ ਤੋਂ ਅਕਸ਼ੇ ਕੁਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਗਾਣੇ ‘ਚ ਉਨ੍ਹਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਚਿਹਰੇ ਐਮੀ ਵਿਰਕ ਵੀ ਨਜ਼ਰ ਆਉਣਗੇ। ਫੀਮੇਲ ਅਦਾਕਾਰ ਦੇ ਰੋਲ ‘ਚ ਨਜ਼ਰ ਆਉਣਗੇ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ।
View this post on Instagram
ਇਸ ਗਾਣੇ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਬੀ ਪਰਾਕ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਵੀਡੀਓ ਨੂੰ ਸ਼ੂਟ ਕਰ ਰਹੇ ਹਨ ਅਰਵਿੰਦਰ ਖਹਿਰਾ। ਬੀ ਪਰਾਕ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਇਸ ਗਾਣੇ ਦੇ ਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੇ ਗੱਲ ਕਰੀਏ ਬੀ ਪਰਾਕ, ਜਾਨੀ ਤੇ ਅਰਵਿੰਦਰ ਖਹਿਰਾ ਦੀ ਜੋੜੀ ਤਾਂ ਇਹ ਤਿਕੜੀ ਜੋ ਵੀ ਗਾਣਾ ਲੈ ਕੇ ਆਉਂਦੀ ਹੈ, ਉਸਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ। ਪ੍ਰਸ਼ੰਸ਼ਕਾਂ ‘ਚ ਇਸ ਗਾਣੇ ਲੈ ਕੇ ਵੀ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
Akshay Kumar shoots for his first music video #Filhaal with Nupur Sanon and Ammy Virk... Directed by Arvinder Khaira... Sung by B Praak. pic.twitter.com/cqD9EzhSWa
— taran adarsh (@taran_adarsh) September 22, 2019