ਤਸਵੀਰ ਸ਼ੇਅਰ ਕਰਨ ਤੋਂ ਬਾਅਦ ਪਤਨੀ ਤੋਂ ਡਰੇ ਅਕਸ਼ੇ ਕੁਮਾਰ, ਕਿਹਾ 'ਮੇਰੀ ਪਤਨੀ ਨੂੰ ਨਾ ਦੱਸਣਾ'
Rupinder Kaler
March 9th 2019 05:32 PM
ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਮੋਸ਼ਨ ਲਈ ਇੱਕ ਖਤਰਨਾਕ ਸਟੰਟ ਕੀਤਾ ਸੀ । ਇਸ ਸਟੰਟ ਦੌਰਾਨ ਅਕਸ਼ੇ ਨੇ ਆਪਣੇ ਕੱਪੜਿਆਂ ਨੂੰ ਅੱਗ ਲਗਾ ਕੇ ਰੈਪ ਵਾਕ ਕੀਤਾ ਸੀ । ਅਕਸ਼ੇ ਦੇ ਇਸ ਸਟੰਟ ਨੂੰ ਦੇਖ ਕੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਚੰਗੀ ਫਟਕਾਰ ਲਗਾਈ ਸੀ । ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਿਹਾ ਸੀ ਕਿ ਉਹ ਸੱਚ ਵਿੱਚ ਇਸ ਗੱਲ ਤੋਂ ਡਰ ਗਏ ਹਨ ।