ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ 'ਚ, ਸਿੰਘਮ ਤੇ ਸਿੰਬਾ ਦਾ ਲੱਗਿਆ ਤੜਕਾ, ਦੇਖੋ ਵੀਡੀਓ

ਐਕਸ਼ਨ ਹੀਰੋ ਅਕਸ਼ੇ ਕੁਮਾਰ ਦੀ ਮੋਸਟ ਅਵੇਟਡ ਫ਼ਿਲਮ ‘ਸੂਰਿਆਵੰਸ਼ੀ’ ਦਾ ਧਮਾਕੇਦਾਰ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ । ਟ੍ਰੇਲਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਘੰਟੇ ਹੋਏ ਨੇ ਤੇ ਟ੍ਰੇਲਰ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।
ਰੋਹਿਤ ਸ਼ੈੱਟੀ ਨਿਰਦੇਸ਼ਿਤ ਸੂਰਿਆਵੰਸ਼ੀ ਦਾ ਟਰੇਲਰ ਦੀ ਸ਼ੁਰੂਆਤ ਅਜੇ ਦੇਵਗਨ ਦੀ ਆਵਾਜ਼ ਦੇ ਨਾਲ ਹੁੰਦੀ ਹੈ । ਇਸ ਤੋਂ ਬਾਅਦ ਅਕਸ਼ੇ ਕੁਮਾਰ ਦੀ ਐਂਟਰੀ ਹੁੰਦੀ ਹੈ । ਅਕਸ਼ੇ ਕੁਮਾਰ ਇਸ ਫ਼ਿਲਮ ‘ਚ ਪੁਲਿਸ ਆਫ਼ਿਸਰ ਦਾ ਕਿਰਦਾਰ ਨਿਭਾ ਰਹੇ ਨੇ । ਇਸ ਫ਼ਿਲਮ ‘ਚ ਕੈਟਰੀਨਾ ਕੈਫ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੇ ਨੇ । ਦੇਸ਼ ਦੀ ਸੇਵਾ ਕਰਦੇ ਹੋਏ ਅਕਸ਼ੇ ਕੁਮਾਰ ਦੀ ਫੈਮਿਲੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਟ੍ਰੇਲਰ ‘ਚ ਐਕਸ਼ਨ ਦੇ ਨਾਲ ਫੈਮਿਲੀ ਇਮੋਸ਼ਨਲ ਡਰਮਾ ਵੀ ਦੇਖਣ ਨੂੰ ਮਿਲ ਰਿਹਾ ਹੈ । ਹੋਰ ਵੇਖੋ:ਬੇਟੀ ਦੀ ਖਵਾਹਿਸ਼ ਨੂੰ ਪੂਰਾ ਕਰਨ ਲਈ ਕਿਸਮਤ ਦੇ ਨਾਲ ਲੜਦੇ ਨਜ਼ਰ ਆ ਰਹੇ ਨੇ ਇਰਫਾਨ ਖ਼ਾਨ, ਇਮੋਸ਼ਨਲ ਤੇ ਕਮੇਡੀ ਦੇ ਨਾਲ ਭਰਿਆ ‘ਅੰਗ੍ਰੇਜ਼ੀ ਮੀਡੀਅਮ’ ਦਾ ਟ੍ਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ
ਇਸ ਤੋਂ ਇਲਾਵਾ ਟ੍ਰੇਲਰ ਦੇ ਅਖੀਰਲੇ ਹਿੱਸਾ ਕਾਫੀ ਦਿਲਚਸਪ ਹੈ ਜਦੋਂ ਸਿੰਬਾ ਯਾਨੀਕਿ ਰਣਵੀਰ ਸਿੰਘ ਦੀ ਐਂਟਰੀ ਹੁੰਦੀ ਹੈ । ਇਸ ਤੋਂ ਬਾਅਦ ਸਿੰਘਮ ਯਾਨੀ ਕਿ ਅਜੇ ਦੇਵਗਨ ਵੀ ਆਪਣੀ ਸ਼ਾਨਦਾਰ ਐਂਟਰੀ ਦੇ ਨਾਲ ਨਜ਼ਰ ਆ ਰਹੇ ਨੇ । ਚਾਰ ਮਿੰਟ ਪੰਦਰਾਂ ਸੈਕਿੰਡ ਦਾ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਜਿਸਦੇ ਚੱਲਦੇ ਕੁਝ ਹੀ ਘੰਟਿਆਂ ‘ਚ 10 ਮਿਲੀਅਨ ਤੋਂ ਵੱਧ ਵਾਰੀ ਵੀਡੀਓ ਦੇਖਿਆ ਜਾ ਚੁੱਕਿਆ ਹੈ । ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਤੋਂ ਇਲਾਵਾ ਜੈਕੀ ਸ਼ਰਾਫ, ਸਿਕੰਦਰ ਖੇਰ, ਅਭਿਮੰਨਿਊ ਸਿੰਘ, ਗੁਲਸ਼ਨ ਗਰੋਵਰ ਅਤੇ ਹੋਰ ਸਿਤਾਰੇ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ 24 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।