ਅਕਸ਼ੇ ਕੁਮਾਰ ਦੀ ਇਕਲੌਤੀ ਮਿਊਜ਼ਿਕ ਵੀਡੀਓ ਦੀ ਪਹਿਲੀ ਝਲਕ ਆਈ ਸਾਹਮਣੇ, ਬੀ ਪਰਾਕ ਦੀ ਅਵਾਜ਼ 'ਚ ਜਲਦ ਰਿਲੀਜ਼ ਹੋਵੇਗਾ ਗਾਣਾ
ਗੀਤਕਾਰ ਜਾਨੀ ਜਿੰਨ੍ਹਾਂ ਦੀ ਐਲਬਮ ਦਾ ਗੀਤ ਪਛਤਾਓਗੇ ਦੁਨੀਆ ਭਰ 'ਚ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਹੈ। ਅਰਿਜੀਤ ਸਿੰਘ ਦੀ ਅਵਾਜ਼ ਅਤੇ ਵਿੱਕੀ ਕੌਸ਼ਲ ਨੋਰਾ ਫ਼ਤੇਹੀ ਦੇ ਅੰਦਾਜ਼ ਨੇ ਹਰ ਕਿਸੇ ਨੂੰ ਕੀਲ ਕੇ ਰੱਖ ਦਿੱਤਾ ਸੀ। ਹੁਣ ਇੱਕ ਵਾਰ ਫ਼ਿਰ ਅਜਿਹਾ ਹੀ ਹੋਣ ਵਾਲਾ ਹੈ ਕਿਉਂਕਿ ਬੀ ਪਰਾਕ ਜਾਨੀ ਅਤੇ ਅਰਵਿੰਦਰ ਖਹਿਰਾ ਦੀ ਇਹ ਹਿੱਟ ਗੀਤਾਂ ਦੀ ਤਿੱਕੜੀ ਇੱਕ ਵਾਰ ਫਿਰ ਵਾਪਿਸ ਆ ਰਹੀ ਹੈ ਗੀਤ ਫਿਲਹਾਲ ਲੈ ਕੇ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗਾਣੇ 'ਚ ਅਕਸ਼ੇ ਕੁਮਾਰ ਅਤੇ ਨੂਪੁਰ ਸੈਨਨ ਫ਼ੀਚਰ ਕਰ ਰਹੇ ਹਨ।
View this post on Instagram
ਬੀ ਪਰਾਕ ਵੱਲੋਂ ਗਾਏ ਫਿਲਹਾਲ ਨਾਮ ਦੇ ਇਸ ਗਾਣੇ 'ਚ ਪਹਿਲੀ ਵਾਰ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ। ਜਾਨੀ ਨੇ ਇਸ ਗਾਣੇ ਦੇ ਬੋਲ ਲਿਖੇ ਹਨ ਅਤੇ ਕੰਪੋਜ਼ ਵੀ ਕੀਤੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਵੀਡੀਓ ਬਣਾਇਆ ਹੈ। ਸੰਗੀਤ ਦੀ ਗੱਲ ਕਰੀਏ ਤਾਂ ਉਹ ਵੀ ਬੀ ਪਰਾਕ ਦਾ ਹੀ ਹੈ।
ਹੋਰ ਵੇਖੋ : ਪੁੱਤਰ ਨਾਲ ਭੀੜ ‘ਚ ਘਿਰੇ ਅਜੇ ਦੇਵਗਨ ਨੂੰ ਆਇਆ ਗੁੱਸਾ, ਕੁਝ ਇਸ ਤਰ੍ਹਾਂ ਦਿੱਤੀ ਪ੍ਰਤੀਕਿਰਿਆ
View this post on Instagram
ਗੀਤਕਾਰ ਜਾਨੀ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਉਹਨਾਂ ਦੇ ਅੱਜ ਤੱਕ ਦੇ ਲਿਖੇ ਸਾਰੇ ਗੀਤਾਂ ਤੋਂ ਬਿਹਤਰ ਗਾਣਾ ਹੈ। ਅਕਸ਼ੇ ਕੁਮਾਰ ਦੇ ਇਸ ਗਾਣੇ ਲਈ ਹਾਂ ਕਰਨ ਦਾ ਇਹ ਵੀ ਇੱਕ ਕਾਰਨ ਰਿਹਾ ਹੈ ਕਿਉਂਕਿ ਜਾਨੀ ਦਾ ਇਹ ਸਭ ਤੋਂ ਬਿਹਤਰੀਨ ਗਾਣਾ ਹੈ। ਉਥੇ ਹੀ ਬੀ ਪਰਾਕ ਦੀ ਦਿਲ ਖਿੱਚਵੀਂ ਅਵਾਜ਼ ਅਤੇ ਦਮਦਾਰ ਸੰਗੀਤ ਗਾਣੇ ਨੂੰ ਚਾਰ ਚੰਨ ਲਗਾਉਣ ਵਾਲਾ ਹੈ। ਰਿਲੀਜ਼ ਤਰੀਕ ਫਿਲਹਾਲ ਸਾਹਮਣੇ ਨਹੀਂ ਆਈ ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੁ ਹੋਣ ਵਾਲਾ ਹੈ।