ਅਕਸ਼ੈ ਕੁਮਾਰ ਨੇ ਰਕੁਲ ਪ੍ਰੀਤ ਸਿੰਘ ਨਾਲ ਕੀਤਾ ਮਾਈਂਡ ਗੇਮ ਪ੍ਰੈਂਕ, ਵੇਖੋ ਵੀਡੀਓ

Akshay Kumar and Rakul Preet Singh viral video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ 'ਕਠਪੁਤਲੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫ਼ਿਲਮ ਰਕਸ਼ਾ ਬੰਧਨ ਬਾਕਸ ਆਫਿਸ 'ਤੇ ਕਮਾਲ ਨਾਂ ਦਿਖਾ ਸਕੀ, ਪਰ ਇਸ ਦੇ ਬਾਵਜੂਦ ਅਕਸ਼ੈ ਕੁਮਾਰ ਇੱਕ ਹੋਰ ਨਵੀ ਫ਼ਿਲਮ 'ਕਠਪੁਤਲੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਅਕਸ਼ੈ ਨੇ ਹੁਣ ਸੋਸ਼ਲ ਮੀਡੀਆ 'ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ, ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ।
image source instagram
ਅਕਸ਼ੈ ਕੁਮਾਰ ਨਾਂ ਮਹਿਜ਼ ਆਪਣੀਆਂ ਫਿਲਮਾਂ ਵਿੱਚ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਕਾਮੇਡੀ ਅਤੇ ਮਸਤੀ ਲਈ ਜਾਣੇ ਜਾਂਦੇ ਹਨ। ਕਈ ਸਿਤਾਰਿਆਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਅਕਸ਼ੈ ਕੁਮਾਰ ਸ਼ੂਟਿੰਗ ਸੈੱਟ ਅਤੇ ਪ੍ਰਮੋਸ਼ਨਲ ਇਵੈਂਟਸ ਆਦਿ 'ਚ ਮਸਤੀ ਕੀਤੇ ਬਿਨਾਂ ਨਹੀਂ ਰਹਿੰਦੇ। ਹੁਣ ਅਕਸ਼ੈ ਕੁਮਾਰ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖਣ ਤੋਂ ਬਾਅਦ ਫੈਨਜ਼ ਬੇਹੱਦ ਖੁਸ਼ ਹਨ।
ਇਹ ਵੀਡੀਓ ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਕਸ਼ੈ ਅਦਾਕਾਰਾ ਰਕੁਲ ਪ੍ਰੀਤ ਨਾਲ ਇੱਕ ਮਾਈਂਡ ਗੇਮ ਪ੍ਰੈਂਕ ਕਰਦੇ ਹੋਏ ਨਜ਼ਰ ਆ ਰਹੇ ਹਨ।
image source instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਪੋਸਟ ਦੇ ਨਾਲ ਇੱਕ ਫਨੀ ਕੈਪਸ਼ਨ ਵੀ ਲਿਖਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,"It was all fun and games until someone decided to play mind games ?Make your fun reels with a twist on #Saathiya ❤️ Looking forward to sharing the best ones ?"
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਕਸ਼ੈ ਅਤੇ ਰਕੁਲ ਦੋਵੇਂ ਹੀ ਸੜਕ ਦੇ ਵਿਚਾਲੇ ਖੜੇ ਹਨ। ਦੋਵੇਂ ਇਸ ਰਸਤੇ 'ਤੇ ਪੈਦਲ ਤੁਰਦੇ ਹੋਏ ਜਾ ਰਹੇ ਸਨ ਪਰ ਅੱਗੇ ਸੜਕ ਵਿਚਾਲੇ ਪਾਣੀ ਭਰਿਆ ਵੇਖ ਕੇ ਰੁੱਕ ਜਾਂਦੇ ਹਨ। ਇਸ ਵਿਚਾਲੇ ਅਕਸ਼ੈ ਇੱਕ ਚੰਗੇ ਦੋਸਤ ਵਾਂਗ ਰਕੁਲ ਨੂੰ ਇਹ ਰਸਤਾ ਪਾਰ ਕਰਵਾਉਣ ਦੇ ਲਈ ਪਾਣੀ ਦੇ ਵਿੱਚ ਕੁਝ ਇੱਟਾਂ ਪਾਉਂਦੇ ਹਨ।
ਜਦੋਂ ਰਕੁਲ ਪਾਣੀ ਦੇ ਵਿਚਕਾਰ ਪਹੁੰਚ ਜਾਂਦੀ ਹੈ, ਤਾਂ ਅਕਸ਼ੈ ਕੁਮਾਰ ਉਸ ਨਾਲ ਆਪਣਾ ਮਾਈਂਡ ਗੇਮ ਪ੍ਰੈਂਕ ਕਰਦੇ ਹਨ। ਉਹ ਪਾਣੀ ਦੇ ਵਿਚਾਲੇ ਮਹਿਜ਼ ਇੱਕੋ ਇੱਟ ਛੱਡ ਕੇ ਦੂਜੇ ਪਾਸੇ ਖੜੇ ਹੋ ਜਾਂਦੇ ਹਨ। ਇਸ ਦੌਰਾਨ ਰਕੁਲ ਸੜਕ ਵਿੱਚ ਵੱਧ ਪਾਣੀ ਹੋਣ ਬਾਰੇ ਸੋਚ ਕੇ ਡਰ ਜਾਂਦੀ ਹੈ ਤੇ ਉਹ ਪ੍ਰੈਂਕ ਦਾ ਸ਼ਿਕਾਰ ਹੋ ਜਾਂਦੀ ਹੈ।
ਅਕਸ਼ੈ ਕੁਮਾਰ ਵੱਲੋਂ ਸ਼ੇਅਰ ਕੀਤੀ ਗਈ ਇਹ ਪ੍ਰੈਂਕ ਵੀਡੀਓ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰੀਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਹਾਸੇ ਵਾਲੇ ਤੇ ਦਿਲ ਵਾਲੇ ਈਮੋਜੀ ਵੀ ਬਣਾਏ ਹਨ।
image source instagram
ਹੋਰ ਪੜ੍ਹੋ: ਸੋਨਾਲੀ ਫੋਗਾਟ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਹਿਸਾਰ ਪਹੁੰਚੀ ਸੋਨਾਲੀ ਦੀ ਮ੍ਰਿਤਕ ਦੇਹ
ਦੱਸ ਦੇਈਏ ਕਿ ਅਕਸ਼ੈ ਕੁਮਾਰ ਅਤੇ ਰਕੁਲ ਪ੍ਰੀਤ ਸਿੰਘ ਆਪਣੀ ਆਉਣ ਵਾਲੀ ਫ਼ਿਲਮ 'ਕਠਪੁਤਲੀ' ਦਾ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਇਕ ਬਹੁਤ ਹੀ ਸਸਪੈਂਸ ਭਰਿਆ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿਚਾਲੇ ਉਤਸ਼ਾਹ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਟ੍ਰੇਲਰ ਤੋਂ ਬਾਅਦ ਫ਼ਿਲਮ 'ਸਾਥੀਆ' ਦਾ ਪਹਿਲਾ ਰੋਮੈਂਟਿਕ ਗੀਤ ਵੀ ਰਿਲੀਜ਼ ਹੋ ਗਿਆ ਹੈ।
View this post on Instagram