ਅਕਸ਼ੈ ਕੁਮਾਰ,ਤਾਪਸੀ ਪੰਨੂ ਤੇ ਸੋਨਾਕਸ਼ੀ ਸਿਨਹਾ ਨੇ ਲਾਭ ਜੰਜੂਆ ਦੇ ਗਾਣੇ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ‘ਤੇ ਬੰਨੇ ਰੰਗ, ਦੇਖੋ ਵੀਡੀਓ

ਬਾਲੀਵੁੱਡ ਫ਼ਿਲਮ ‘ਮਿਸ਼ਨ ਮੰਗਲ’ ਦੀ ਸਟਾਰ ਕਾਸਟ ਏਨਾਂ ਦਿਨਾਂ 'ਚ ਫ਼ਿਲਮ ਦੀ ਪ੍ਰਮੋਸ਼ਨ ਕਰਨ ‘ਚ ਲੱਗੀ ਹੋਈ ਹੈ। ਜਿਸਦੇ ਚੱਲਦੇ ਸਾਰੀ ਸਟਾਰ ਕਾਸਟ ਇਕੱਠੇ ਹੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ‘ਮਿਸ਼ਨ ਮੰਗਲ’ ਦੀ ਸਟਾਰ ਕਾਸਟ ਕਾਰ ਪੂਲਿੰਗ ਕਰਦੀ ਹੋਈ ਨਜ਼ਰ ਆਈ। ਕਾਰ ‘ਚ ਅਕਸ਼ੈ ਕੁਮਾਰ ਦੇ ਨਾਲ ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ, ਨਿਤਿਆ ਮੈਨਨ ਨਜ਼ਰ ਆ ਰਹੇ ਹਨ। ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪੋਸਟ ਕੀਤਾ ਜਿਹੜਾ ਕਿ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਾਰੀ ਸਟਾਰ ਕਾਸਟ ਦਿੱਗਜ ਪੰਜਾਬੀ ਗਾਇਕ ਲਾਭ ਜੰਜੂਆ ਦੇ ਸੁਪਰ ਹਿੱਟ ਗਾਣੇ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ਉੱਤੇ ਰੰਗ ਬੰਨਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਨਵਰਾਜ ਹੰਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ।
View this post on Instagram
ਹੋਰ ਵੇਖੋ:ਅਕਸ਼ੈ ਕੁਮਾਰ ਦੀ ‘ਮਿਸ਼ਨ ਮੰਗਲ’ ਦਾ ਪੰਜਾਬੀ ਪ੍ਰੋਮੋ ਦੇਖਕੇ ਗਿੱਪੀ ਗਰੇਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ
ਜੇ ਗੱਲ ਕਰੀਓ ਲਾਭ ਜੰਜੂਆ ਜੀ ਤਾਂ ਉਨ੍ਹਾਂ ਨੇ ਪੰਜਾਬੀ ਗਾਇਕੀ ਦੀ ਸ਼ੁਰੂਆਤ ਕਰਦੇ ਹੋਏ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ ਸੀ । ਜਿੱਥੇ ਉਨ੍ਹਾਂ 'ਜੀਅ ਕਰਦੈ', ‘ਲੰਡਨ ਠੁਮਕਦਾ’ ਤੇ ‘ਮੁੰਡਿਆਂ ਤੋਂ ਬੱਚ ਕੇ ਰਹੀਂ' ਵਰਗੇ ਮਸ਼ਹੂਰ ਗਾਣੇ ਦੇ ਨਾਲ ਹਿੰਦੀ ਫ਼ਿਲਮੀ ਜਗਤ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬਾਲੀਵੁੱਡ ‘ਚ ਥੋੜੇ ਹੀ ਸਮੇਂ ‘ਚ ਵੱਡੀਆਂ ਕਾਮਯਾਬੀਆਂ ਹਾਸਿਲ ਕਰਨ ਵਾਲੇ ਲਾਭ ਜੰਜੂਆ ਸਾਲ 2015 ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਰ ਅੱਜ ਵੀ ਉਨ੍ਹਾਂ ਵੱਲੋਂ ਗਾਏ ਗੀਤ ਲੋਕਾਂ ਦੇ ਜ਼ਿਹਨ ‘ਚ ਤਾਜ਼ਾ ਨੇ।