ਅਖਿਲ ਲੈ ਕੇ ਆ ਰਹੇ ਨਵਾਂ ਗੀਤ ‘ਕੱਲਾ ਸੋਹਣਾ ਨਹੀਂ’, ਪੋਸਟਰ ਛਾਇਆ ਸ਼ੋਸਲ ਮੀਡੀਆ ‘ਤੇ
ਪੰਜਾਬੀ ਗਾਇਕ ਅਖਿਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਕੱਲਾ ਸੋਹਣਾ ਨਹੀਂ’ (Kalla Sohna Nai) ਦਾ ਪੋਸਟਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਪੋਸਟਰ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਦੇਖਕੇ ਤਾਂ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਇੱਕ ਹੋਰ ਹਿੱਟ ਰੋਮਾਂਟਿਕ ਸੌਂਗ ਸਾਬਿਤ ਹੋਵੇਗਾ।
View this post on Instagram
ਹੋਰ ਵੇਖੋ:ਵੀਤ ਬਲਜੀਤ ਦੀ ਕਲਮ ‘ਚੋਂ ਨਿਕਲਿਆ ਗੀਤ ‘JIMMY CHOO’ ਗੁਰੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ
ਪੋਸਟਰ ‘ਚ ਅਖਿਲ ਦੇ ਨਾਲ ਪੰਜਾਬੀ ਅਦਾਕਾਰਾ ਸੰਜੀਦਾ ਸ਼ੇਖ ਵੀ ਨਜ਼ਰ ਆ ਰਹੇ ਨੇ। ਦੋਵਾਂ ਦੀ ਰੋਮਾਂਟਿਕ ਕਮਿਸਟਰੀ ਇਸ ਗੀਤ ‘ਚ ਦੇਖਣ ਨੂੰ ਮਿਲੇਗੀ। ਗਾਣੇ ਦੇ ਬੋਲ ਬੱਬੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗਾਣੇ ਦਾ ਵੀਡੀਓ ਗੁਰਿੰਦਰ ਬਾਵਾ ਨੇ ਤਿਆਰ ਕੀਤਾ ਹੈ। ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਇਸ ਗਾਣੇ ਨੂੰ 20 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਜੇ ਗੱਲ ਕਰੀਏ ਅਖਿਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੇ ਨਾਲ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ। ਇਸ ਫ਼ਿਲਮ ‘ਚ ਉਹ ਨਜ਼ਰ ਆਉਣਗੇ ਰੁਬੀਨਾ ਬਾਜਵਾ ਦੇ ਨਾਲ । ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ਬਾਲੀਵੁੱਡ ਫ਼ਿਲਮਾਂ ‘ਚ ਸੁਣਨ ਨੂੰ ਮਿਲ ਰਹੇ ਹਨ। ਕਾਰਤਿਕ ਆਰੀਅਨ ਦੀ ਫ਼ਿਲਮ ਲੁੱਕਾ ਛੁਪੀ ‘ਚ ਅਖਿਲ ਦੇ ਖ਼ਾਬ ਗੀਤ ਦਾ ਰੀਮੇਕ ਕਰਕੇ ਦੁਨੀਆ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।