'ਲੁਧਿਆਣੇ ਬਣਦੇ ਧਾਗੇ ਅਤੇ ਤਾਣੇ ਚੰਡੀਗੜ੍ਹੋ ਉੱਠਦੇ ਵਰੋਲੇ ਪਿਆਰ ਦੇ' ਵੇਖੋ ਕਿਵੇਂ 

By  Shaminder November 2nd 2018 09:38 AM

ਭਾਰਤ ਵਿਭਿੰਨਤਾ ਭਰਿਆ ਦੇਸ਼ ਹੈ ਅਤੇ ਦੇਸ਼ ਦੇ ਸਾਰੇ ਸੂਬਿਆਂ ਦੀ ਆਪੋ ਆਪਣਾ ਸੱਭਿਆਚਾਰ ਹੈ । ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਜ਼ਿਲ੍ਹੇ ਵੀ ਆਪੋ ਆਪਣੀ ਖਾਸੀਅਤ ਲਈ ਜਾਣੇ ਜਾਂਦੇ ਨੇ । ਇਨ੍ਹਾਂ ਸੂਬਿਆਂ ਅਤੇ ਸੂਬਿਆਂ ਦੇ ਜ਼ਿਲ੍ਹਿਆਂ ਦੀ ਖਾਸੀਅਤ ਨੂੰ ਆਪਣੇ ਗੀਤ 'ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰਤਾਪ ਖਹਿਰਾ ਨੇ । ਪ੍ਰਤਾਪ ਖਹਿਰਾ ਨੇ ਇਸ ਗੀਤ 'ਚ ਯੂਪੀ ਦੇ ਬਰੇਲੀ ਦੇ ਝੁਮਕਿਆਂ ਦੀ ਤਾਰੀਫ ਕੀਤੀ ਹੈ ।

ਹੋਰ ਵੇਖੋ : ਕਿੰਗ ਖਾਨ ਦੇ ਜੀਵਨ ਨਾਲ ਜੁੜੀਆਂ ਅਣਸੁਣੀਆਂ ਕਹਾਣੀਆਂ

https://www.youtube.com/watch?v=2Q-O0_aHpww

ਉੱਥੇ ਹੀ ਲੁਧਿਆਣਾ 'ਚ ਧਾਗੇ ਦਾ ਕੰਮ ਅਤੇ ਪਟਿਆਲਾ ਦਾ ਵੀ ਜ਼ਿਕਰ ਕੀਤਾ ਹੈ  । ਪਰ ਜਿੱਥੇ ਇਸ਼ਕ ਹੋ ਜਾਂਦਾ ਹੈ ਉਸ ਸ਼ਹਿਰ ਯਾਨੀ ਕਿ ਸਿਟੀ ਬਿਊਟੀਫੁਲ ਚੰਡੀਗੜ ਦਾ ਜ਼ਿਕਰ ਕਰਨ ਤੋਂ ਵੀ ਉਹ ਪਿੱਛੇ ਨਹੀਂ ਰਹੇ । ਜਿੱਥੇ ਪੜਨ ਗਏ ਮੁੰਡਿਆਂ ਕੁੜੀਆਂ ਨੂੰ ਪੂਰੀ ਅਜ਼ਾਦੀ ਹੁੰਦੀ ਹੈ । ਇਹੀ ਨਹੀਂ ਇੱਥੋਂ ਦੀਆਂ ਫਿਜ਼ਾਵਾਂ 'ਚ ਮੁੰਡੇ ਅਤੇ ਕੁੜੀਆਂ ਗੇੜੀ ਮਾਰਨੀ ਨਹੀਂ ਭੁੱਲਦੇ ।

Partap Khairanew song Akh Naal Takk Partap Khairanew song Akh Naal Takk.

ਇਸ ਗੀਤ 'ਚ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਕੁੰਧਾਂ ਧਾਲੀਵਾਲ ਨੇ ਲਿਖੇ ਨੇ ਜਦ ਕਿ ਇਸ ਗੀਤ ਨੂੰ ਸੰਗੀਤ ਅਤੇ ਕੰਪੋਜ ਕੀਤਾ ਹੈ ਰੁਪਿਨ ਕਾਹਲੋਂ ਨੇ ।ਇਸ ਗੀਤ ਦੀ ਫੀਚਰਿੰਗ 'ਚ ਫੀਮੇਲ ਮਾਡਲ ਨੀਤ ਮਾਹਲ ਨੇ ਕੀਤੀ ਹੈ ।ਇਸ ਗੀਤ 'ਚ ਪੁਰਾਣੇ ਅਤੇ ਆਧੁਨਿਕ ਸਮਾਜ ਦਾ ਸੁਮੇਲ ਵੀ ਵਿਖਾਇਆ ਗਿਆ ਹੈ ।ਪ੍ਰਿੰਸ ਸ਼ਰਮਾ ਦੀ ਡਾਇਰੈਕਸ਼ਨ ਹੇਠ ਬਣੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Partap Khairanew song Akh Naal Takk. Partap Khairanew song Akh Naal Takk.

 

 

Related Post