ਮੀਕਾ ਸਿੰਘ ਨਾਲ ਵਿਆਹ ਦੀ ਗੱਲ ਨੂੰ ਲੈ ਕੇ ਆਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਜਾਣੋ ਪੂਰਾ ਸੱਚ

Akanksha Puri on marriage with Mika Singh: ਬਾਲੀਵੁੱਡ ਗਾਇਕ ਮੀਕਾ ਸਿੰਘ ਜੋ ਕਿ ਪਿਛੇ ਜਿਹੇ ਆਪਣੇ ਸਵਯੰਵਰ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਚ ਬਣੇ ਹੋਏ ਸਨ। ਇਸ ਸ਼ੋਅ ਦੇ ਦੌਰਾ ਉਨ੍ਹਾਂ ਨੇ 45 ਸਾਲ ਦੀ ਉਮਰ 'ਚ ਹਮਸਫਰ ਮਿਲ ਗਈ ਹੈ। ਆਪਣੇ ਹਮਸਫ਼ਰ ਦੀ ਤਲਾਸ਼ ਕਰਨ ਲਈ ਮੀਕਾ ਸਿੰਘ ਨੇ 'ਮੀਕਾ ਦੀ ਵਹੁਟੀ' ਸ਼ੋਅ ਵਿਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਆਪਣੀ ਦੋਸਤ ਆਕਾਂਕਸ਼ਾ ਪੁਰੀ ਵਿਚ ਆਪਣੀ ਰੂਹ ਦੀ ਸਾਥੀ ਮਿਲੀ।
ਸ਼ੋਅ ਦੇ ਜੇਤੂ ਬਣਨ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਦੋਵੇਂ ਵਿਆਹ ਕਰ ਲੈਣਗੇ ਪਰ ਅਜਿਹਾ ਨਹੀਂ ਹੋਇਆ। ਮੀਕਾ ਸਿੰਘ ਅਤੇ ਅਕਾਂਕਸ਼ਾ ਡੇਟ ਕਰ ਰਹੇ ਹਨ। ਅਕਸਰ ਦੋਹਾਂ ਤੋਂ ਵਿਆਹ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਹਨ। ਹੁਣ ਅਦਾਕਾਰਾ ਨੇ ਇਸ ਸਵਾਲ 'ਤੇ ਆਪਣੀ ਚੁੱਪੀ ਤੋੜੀ ਹੈ।
image source Instagram
ਹੋਰ ਪੜ੍ਹੋ : ‘ਕਬੀਰ ਸਿੰਘ’ ਦੇ ਸੈੱਟ ‘ਤੇ ਕਿਆਰਾ ਅਡਵਾਨੀ ਦਾ ਕਿਉਂ ਕੀਤਾ ਸੀ ਸ਼ਾਹਿਦ ਕਪੂਰ ਨੂੰ ਥੱਪੜ ਮਾਰਨ ਦਾ ਮਨ, ਜਾਣੋ
image source Instagram
ਅਦਾਕਾਰਾ ਅਕਾਂਕਸ਼ਾ ਪੁਰੀ ਨੇ ਮੀਕਾ ਸਿੰਘ ਨਾਲ ਵਿਆਹ ਨਾ ਕਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਆਪਣੀ ਡੇਟਿੰਗ ਲਾਈਫ ਦਾ ਆਨੰਦ ਲੈ ਰਹੀ ਹੈ। ਆਕਾਂਕਸ਼ਾ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਲੋਕ ਮੈਨੂੰ ਡੇਟਿੰਗ ਦੇ ਦੌਰ 'ਚ ਕਿਉਂ ਨਹੀਂ ਦੇਖਣਾ ਚਾਹੁੰਦੇ..ਉਹ ਸਿਰਫ਼ ਮੇਰਾ ਵਿਆਹ ਹੁੰਦਾ ਦੇਖਣਾ ਚਾਹੁੰਦੇ ਹਨ...’
image source Instagram
ਉਨ੍ਹਾਂ ਨੇ ਅੱਗੇ ਕਿਹਾ–‘ਮੈਂ ਡੇਟ, ਰੋਮਾਂਸ ਅਤੇ ਇਸ ਖ਼ਾਸ ਪਲਾਂ ਦਾ ਆਨੰਦ ਕਿਉਂ ਨਹੀਂ ਲੈ ਸਕਦੀ? ਮੈਂ ਮੀਕਾ ਜੀ ਦੇ ਨਾਲ ਵਿਆਹ ਦੇ ਸਮੇਂ ਦਾ ਆਨੰਦ ਮਾਣ ਰਹੀ ਹਾਂ...ਮੈਂ ਇਸ ਨੂੰ ਬਹੁਤ ਯਾਦ ਕੀਤਾ ਹੈ ਕਿਉਂਕਿ ਮੈਂ ਲੰਬੇ ਸਮੇਂ ਤੋਂ ਸਿੰਗਲ ਹਾਂ ਅਤੇ ਮੈਂ ਡੇਟਿੰਗ ਦਾ ਆਨੰਦ ਲੈਣਾ ਚਾਹੁੰਦੀ ਹਾਂ...ਜ਼ਿੰਦਗੀ ਵਿਚ ਥੋੜ੍ਹਾ ਜਿਹਾ ਰੋਮਾਂਸ ਹੋਣਾ ਜ਼ਰੂਰੀ ਹੈ, ਇਹ ਮਜ਼ੇਦਾਰ ਹੈ"
View this post on Instagram