ਪੇਟ ਦੀਆਂ ਸਮੱਸਿਆਵਾਂ ਦੇ ਲਈ ਲਾਹੇਵੰਦ ਹੁੰਦੀ ਹੈ ਅਜਵਾਇਣ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Shaminder
February 17th 2022 03:09 PM
ਅਜਵਾਇਣ (Ajwain) ਨੂੰ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ ।ਜਿੱਥੇ ਇਹ ਪਾਚਣ ਸ਼ਕਤੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਦੇ ਨਾਲ ਹੀ ਇਸ ਦਾ ਅਜਵਾਇਣ ‘ਚ ਮੌਜੂਦ ਤੇਲ ਹੋਰ ਵੀ ਜ਼ਿਆਦਾ ਲਾਹੇਵੰਦ ਹੁੰਦਾ ਹੈ । ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਅਜਵਾਇਣ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਪੇਟ (Stomach) ਸਬੰਧੀ ਸਮੱਸਿਆਵਾਂ ਦੇ ਲਈ ਅਜਵਾਇਣ ਕਿਸੇ ਰਾਮ ਬਾਣ ਤੋਂ ਘੱਟ ਨਹੀਂ ਹੁੰਦੀ । ਪੇਟ ਦਰਦ ਦੀ ਸ਼ਿਕਾਇਤ ਹੋਈ ਜਾਂ ਫਿਰ ਵਾਈ ਦੀ ਸਮੱਸਿਆ ਹੋਵੇ ਤਾਂ ਗਰਮ ਪਾਣੀ ਦੇ ਨਾਲ ਅਜਵਾਇਣ ਲੈਣ ‘ਤੇ ਫਾਇਦਾ ਮਿਲਦਾ ਹੈ । ਇਸ ਦੇ ਨਾਲ ਹੀ ਗੈਸ ਦੀ ਸਮੱਸਿਆ ਤੋਂ ਵੀ ਨਿਜ਼ਾਤ ਦਿਵਾਉਂਦੀ ਹੈ ।