ਅਜਿੰਕਿਆ ਰਹਾਣੇ ਦੇ ਘਰ ਆਈ ਨੰਨ੍ਹੀ ਪਰੀ, ਹਰਭਜਨ ਸਿੰਘ ਤੋਂ ਲੈ ਕੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ

ਭਾਰਤੀ ਕ੍ਰਿਕੇਟਰ ਅਜਿੰਕਿਆ ਰਹਾਣੇ ਦਾ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਨਾਲ ਮਹਿਕ ਉੱਠਿਆ ਹੈ। ਜੀ ਹਾਂ ਇੰਡੀਅਨ ਕ੍ਰਿਕੇਟਰ ਅਜਿੰਕਿਆ ਰਹਾਣੇ ਦੇ ਘਰ ਇੱਕ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਉੱਤੇ ਆਪਣੀ ਬੇਟੀ ਤੇ ਪਤਨੀ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ। ਤਸਵੀਰ ਦੇ ਨਾਲ ਕੈਪਸ਼ਨ ‘ਚ ਉਨ੍ਹਾਂ ਨੇ ‘ਹੈਲੋ’ ਲਿਖਿਆ ਹੈ। ਇਸ ਤਸਵੀਰ ’ਚ ਰਹਾਣੇ ਤੇ ਉਨ੍ਹਾਂ ਦੀ ਧਰਮ ਪਤਨੀ ਰਾਧਿਕਾ ਆਪਣੀ ਨੰਨ੍ਹੀ ਪਰੀ ਨੂੰ ਦੇਖਕੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:ਪੰਜਾਬਣ ਕੁੜੀ ਨੇ ਵਧਾਇਆ ਪੰਜਾਬੀਆਂ ਦਾ ਮਾਣ ਆਸਟ੍ਰੇਲੀਆ ‘ਚ ਗੱਡੇ ਕਾਮਯਾਬੀ ਦੇ ਝੰਡੇ
ਪਿਤਾ ਬਣਨ ਉੱਤੇ ਸਭ ਤੋਂ ਪਹਿਲਾਂ ਟਵੀਟ ਦੇ ਰਾਹੀਂ ਹਰਭਜਨ ਸਿੰਘ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਹੈ-‘ਪਿਤਾ ਬਣਨੇ ਤੇ ਅਜਿੰਕਿਆ ਰਹਾਣੇ ਨੂੰ ਵਧਾਈ। ਆਸ ਹੈ ਕਿ ਮਾਂ ਤੇ ਨੰਨ੍ਹੀ ਪਰੀ ਬਿਲਕੁਲ ਠੀਕ ਹੋਣਗੇ...ਜ਼ਿੰਦਗੀ ਦੇ ਮਜ਼ੇ ਵਾਲੇ ਦਿਨ ਹੁਣ ਸ਼ੁਰੂ ਹੋਣਗੇ #fatherhood'..
Congratulations new daddy in town @ajinkyarahane88 hope Mum and lil princess ? are doing well.. fun part of life starts now ajju. #fatherhood
— Harbhajan Turbanator (@harbhajan_singh) October 5, 2019
ਇਸ ਤੋਂ ਇਲਾਵਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਇਸ ਖ਼ਾਸ ਮੌਕੇ ਉੱਤੇ ਵਧਾਈ ਦਿੰਦੇ ਹੋਏ ਲਿਖਿਆ ਹੈ,’ਰਾਧਿਕਾ ਤੇ ਅਜਿੰਕਿਆ ਨੂੰ ਬਹੁਤ-ਬਹੁਤ ਵਧਾਈ..ਪਹਿਲੀ ਵਾਰ ਮਾਤਾ-ਪਿਤਾ ਬਣਨ ਦਾ ਜੋ ਅਨੰਦ ਹੈ ਉਸਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਤੁਸੀਂ ਇਸ ਦਾ ਪੂਰਾ ਅਨੰਦ ਲਵੋ..ਡਾਇਪਰ ਬਦਲਨੇ ਕੋ ਨਾਇਟ ਵਾਚਮੈਨ ਦੀ ਨਵੀਂ ਭੂਮਿਕਾ ਦਾ ਅਨੰਦ ਉਠਾਵੋ..’ ।
Many Congratulations, Radhika and Ajinkya.
The joy of being parents to your first child is unparalleled. Soak it in! Enjoy playing the new role of a night watchman changing the diapers. ? https://t.co/mquFXkyCDo
— Sachin Tendulkar (@sachin_rt) October 7, 2019
ਖਿਡਾਰੀਆਂ ਤੋਂ ਇਲਾਵਾ ਬਾਲੀਵੁੱਡ ਦੇ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਅਜਿੰਕਿਆ ਰੁਹਾਣੇ ਤੇ ਰਾਧਿਕਾ ਨੂੰ ਮੁਬਾਰਾਕਾਂ ਦਿੱਤੀਆਂ ਹਨ।