ਅਜੇ ਦੇਵਗਨ ਨੇ ਇੱਕ ਸ਼ਖਸ ਨੂੰ ਦਿੱਤੀ ਮਾਸਕ ਪਹਿਨਣ ਦੀ ਹਿਦਾਇਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Shaminder
April 1st 2021 05:32 PM
ਅਜੇ ਦੇਵਗਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਜੇ ਦੇਵਗਨ ਆਪਣੀ ਸ਼ੂਟਿੰਗ ਦੇ ਸਿਲਸਿਲੇ ‘ਚ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਕਾਫੀ ਸਖਤ ਸਿਕਓਰਿਟੀ ਹੈ । ਅਜਿਹੇ ਫੋਟੋਗ੍ਰਾਫਰਸ ਉਨ੍ਹਾਂ ਦੀਆਂ ਤਸਵੀਰਾਂ ਲੈਣ ਲਈ ਉਤਾਵਲੇ ਸਨ ।ਇਸ ਦੌਰਾਨ ਹੀ ਕਿਸੇ ਨੇ ਮਾਸਕ ਨਹੀਂ ਸੀ ਪਾਇਆ । ਜਿਸ ਤੋਂ ਬਾਅਦ ਅਜੇ ਦੇਵਗਨ ਉਸ ਵੱਲ ਵੇਖਦੇ ਹੋਏ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਮਾਸਕ ਪਹਿਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।