ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਜੇ ਦੇਵਗਨ, ਸਾਂਝੀ ਕੀਤੀ ਪਿਤਾ ਨਾਲ ਤਸਵੀਰ
Shaminder
June 26th 2021 05:54 PM
ਅਜੇ ਦੇਵਗਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ । ਜਿਸ ‘ਚ ਅਜੇ ਦੇਵਗਨ ਆਪਣੇ ਪਿਤਾ ਜੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਜੇ ਦੇਵਗਨ ਨੇ ਇੱਕ ਭਾਵੁਕ ਪੋਸਟ ਵੀ ਪਾਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਤੁਹਾਨੂੰ ਹਰ ਦਿਨ ਮਿਸ ਕਰਦਾ ਹਾਂ ਪਾਪਾ, ਹੈਪੀ ਬਰਥਡੇ ਪਾਪਾ, ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ’।