ਅਮਰਿੰਦਰ ਗਿੱਲ ਦੀ ਸੁਰੀਲੀ ਅਵਾਜ਼ ਨੇ ਐਸੀ ਤੈਸੀ ਕੀਤੀ ਫੁੱਲਾਂ ਦੀ
13 ਅਪ੍ਰੈਲ ਨੂੰ ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੀ ਰਿਲੀਜ਼ ਹੋਣ ਵਾਲੀ ਨਵੀਂ ਫਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦਾ ਪਹਿਲਾ ਗੀਤ 'ਐਸੀ ਤੈਸੀ' ਯੂ-ਟੀਊਬ ਅਤੇ ਹੋਰ ਪਲੇਟਫਾਰਮਾਂ ਤੇ ਰਿਲੀਜ਼ ਹੋ ਗਿਆ ਹੈ | ਰੋਮਾਂਟਿਕ ਗੀਤ ਹੋਣ ਦੇ ਨਾਤੇ, ਇਹ ਗੀਤ ਤੁਹਾਨੂੰ ਜ਼ਰੂਰ ਪਸੰਦ ਆਵੇਗਾ |
ਗਾਣੇ ਨੂੰ ਪ੍ਰਸਿੱਧ ਪੰਜਾਬੀ ਗਾਇਕ, ਅਭਿਨੇਤਾ ਅਤੇ ਨਿਰਮਾਤਾ ਅਮਰਿੰਦਰ ਗਿੱਲ Amrinder Gill ਨੇ ਆਪਣੀ ਸ਼ਾਨਦਾਰ ਆਵਾਜ਼ ਨਾਲ ਨਵਾਜ਼ਿਆ ਹੈ | ਅੰਬਰਸਰਿਆ, ਅੰਗਰੇਜ, ਸਰਵਣ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿਚ ਸੰਗੀਤ ਦੇਣ ਵਾਲੇ ਜਤਿੰਦਰ ਸ਼ਾਹ ਨੇ ਫ਼ਿਲਮ ਦੇ ਸੰਗੀਤ ਦੀ ਰਚਨਾ ਕੀਤੀ ਹੈ | ਜਤਿੰਦਰ ਸ਼ਾਹ ਨੂੰ ਉਨ੍ਹਾਂ ਦੇ ਸੰਗੀਤ ਦੁਆਰਾ ਜਾਦੂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ | ਗਾਣੇ ਦੇ ਬੋਲ ਸਬੀਰ ਅਲੀ ਸਬੀਰ ਨੇ ਲਿਖੇ ਹਨ |
'ਗੋਲਕ, ਬੁਗਨੀ, ਬੈਂਕ ਤੇ ਬਟੂਆ (Golak Bugni, Bank Te Batua)' ਦਾ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ | ਟਰੇਲਰ ਦੇ ਰਿਲੀਜ਼ ਤੋਂ ਬਾਅਦ ਬੇਸਬਰੀ ਨਾਲ ਫਿਲਮ ਦੇ ਗੀਤਾਂ ਦੀ ਉਡੀਕ ਹੋ ਰਹੀ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੀਤ ਕੋਮਿਕ ਜਾਂ ਮਜ਼ਾਕੀਆ ਨਹੀਂ ਹੈ ਬਲਕਿ ਬਹੁਤ ਮਿੱਠਾ ਅਤੇ ਸੁਰੀਲਾ ਟ੍ਰੈਕ ਹੈ |
ਗੀਤ ਦੇ ਬੋਲ ਕੁਝ ਇਸ ਤਰਾਂ ਹਨ:
ਹੋ ਮਹਿਕ ਰੰਗ ਨਫ਼ਾਸਤ,
ਹੋ ਫੁੱਲਾਂ ਦੀ, ਫੁੱਲਾਂ ਦੀ
ਕੀ ਇਨ੍ਹਾਂ ਸ਼ਬਦਾਂ ਨਾਲ ਤੁਹਾਨੂੰ ਪਿਆਰ ਨਹੀਂ ਹੁੰਦਾ? ਅਮਰਿੰਦਰ ਗਿੱਲ ਦੀ ਸੁਰੀਲੀ ਅਵਾਜ਼ ਅਤੇ ਸੁੰਦਰ ਬੋਲ ਤੇ ਨਰਮ ਸੰਗੀਤ ਦਾ ਮਿਸ਼ਰਣ ਤੁਸੀਂ ਇੱਥੇ ਅਨੁਭਵ ਕਰ ਸਕਦੇ ਹੋ:
ਇਸ ਗੀਤ ਸਾਨੂੰ ਫਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦੇ ਅਜਿਹੇ ਹੋਰ ਗੀਤਾਂ ਦੀ ਉਡੀਕ ਕਰਨ ਤੇ ਮਜਬੂਰ ਕਰ ਰਿਹਾ ਹੈ |ਇਹ ਪਹਿਲੀ ਵਾਰ ਹੈ ਜਦੋਂ ਅਭਿਨੇਤਾ ਹਰੀਸ਼ ਵਰਮਾ ਅਤੇ ਸਿੱਮੀ ਚਹਿਲ ਇੱਕ ਮੁੱਖ ਜੋੜੇ ਦੇ ਰੂਪ ਵਿੱਚ ਵੱਡੇ ਪਰਦੇ ਤੇ ਇਕੱਠੇ ਨਜ਼ਰ ਆਉਣਗੇ | ਟ੍ਰੇਲਰ ਇਨ੍ਹਾਂ ਦੋਨਾਂ ਦੀ ਕੈਮਿਸਟਰੀ ਦਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਿਹਾ ਹੈ | ਵਿਮੁਦ੍ਰਿਕਰਣ (Demonitization) ਦੇ ਮੁੱਦੇ ਨਾਲ ਜੁੜੇ ਇੱਕ ਪਿਆਰ ਦਾ ਕੋਣ ਤੇ ਅਧਾਰਿਤ ਫ਼ਿਲਮ ਹੈ |