ਐਸ਼ਵਰਿਆ ਰਾਏ ਦੀ ਧੀ ਦਾ ਪੁਰਾਣਾ ਡਾਂਸ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ‘ਤੇ, ਰਣਵੀਰ ਸਿੰਘ ਦੇ ਗੀਤ ‘ਆਪਣਾ ਟਾਈਮ ਆਏਗਾ’ ‘ਤੇ ਥਿਰਕਦੀ ਆ ਰਹੀ ਹੈ ਨਜ਼ਰ
Lajwinder kaur
October 13th 2021 10:44 AM
ਬੱਚਨ ਪਰਿਵਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਅਮਿਤਾਭ ਬੱਚਨ, ਜਯਾ, ਅਭਿਸ਼ੇਕ, ਐਸ਼ਵਰਿਆ ਦੇ ਨਾਲ, ਛੋਟੀ ਪਰੀ ਆਰਾਧਿਆ ਬੱਚਨ ਵੀ ਸੁਰਖੀਆਂ ਵਿੱਚ ਹੈ। ਕਈ ਵਾਰ ਉਹ ਐਸ਼ਵਰਿਆ ਦੇ ਨਾਲ ਏਅਰਪੋਰਟ ਤੇ ਸਪਾਟ ਹੋਈ ਅਤੇ ਕਈ ਵਾਰ ਉਹ ਆਪਣੀ ਮੰਮੀ ਅਤੇ ਪਰਿਵਾਰ ਦੇ ਨਾਲ ਇਵੈਂਟਸ ‘ਚ ਨਜ਼ਰ ਆਉਂਦੀ ਰਹਿੰਦੀ ਹੈ। ਇਸ ਸਮੇਂ, ਆਰਾਧਿਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਜਾਹੇ ਕੁਝ ਪੁਰਾਣਾ ਹੈ ਪਰ ਫਿਰ ਵੀ ਦਰਸ਼ਕਾਂ ਨੂੰ ਇਹ ਡਾਂਸ ਵੀਡੀਓ ਖੂਬ ਪਸੰਦ ਆ ਰਿਹਾ ਹੈ।