ਮਦਰਜ਼ ਡੇ ਦੇ ਮੌਕੇ 'ਤੇ ਐਸ਼ਵਰਿਆ ਨੇ ਧੀ ਆਰਾਧਿਆ ਨੂੰ ਦਿੱਤਾ ਪਿਆਰਾ ਤੋਹਫਾ, ਵੀਡੀਓ ਵਾਇਰਲ
ਐਸ਼ਵਰਿਆ ਰਾਏ ਬੱਚਨ Aishwarya Rai Bachchan 71ਵੇਂ ਕਾਨਸ ਫਿਲਮ ਫੈਸਟੀਵਲ 'ਚ ਆਪਣੀ ਧੀ ਆਰਾਧਿਆ ਨਾਲ ਪੁੱਜੀ ਹੈ। ਕਾਨਸ ਤੋਂ ਪਹਿਲਾਂ ਐਸ਼ਵਰਿਆ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਡੈਬਿਊ ਕਰਕੇ ਫੈਨਜ਼ ਨੂੰ ਖੂਬਸੂਰਤ ਤੋਹਫਾ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪਹਿਲੀ ਤਸਵੀਰ ਆਪਣੀ ਧੀ ਆਰਾਧਿਆ ਨਾਲ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਮਦਰਜ਼ ਡੇਅ ਦੇ ਖਾਸ ਮੌਕੇ 'ਕੇ ਅਦਾਕਾਰਾ ਨੇ ਬੇਟੀ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ। ਕਾਨਸ 'ਚ ਆਪਣੀ ਦੂਜੀ ਅਪੀਰਿਅੰਸ ਲਈ ਜਾਣ ਦੌਰਾਨ ਹੋਏ ਇਸ ਵੀਡੀਓ ਬਣਾਇਆ ਗਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਕੈਪਸ਼ਨ ਦਿੱਤਾ, ''Circle of Life ??✨।''
ਦੱਸਣਯੋਗ ਹੈ ਕਿ ਐਸ਼ਵਰਿਆ Aishwarya Rai ਨੇ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਬੇਟੀ ਦੇ ਨਾਂ ਕੀਤੀ ਸੀ। ਇਸ ਤਸਵੀਰ 'ਚ ਐਸ਼ਵਰਿਆ ਧੀ ਆਰਾਧਿਆ ਦਾ ਹੱਥ ਫੜ ਕੇ ਬੈਠੀ ਨਜ਼ਰ ਆ ਰਹੀ ਹੈ।
ਬਲਿਊ ਕਲਰ ਦੀ ਆਫ ਸ਼ੋਲਡਰ ਗਾਊਨ 'ਚ ਐਸ਼ਵਰਿਆ ਨੇ ਰੈੱਡ ਕਾਰਪੈੱਟ 'ਤੇ ਜਲਵਾ ਬਿਖੇਰਿਆ। ਦੱਸ ਦੇਈਏ ਕਿ ਇਸ ਗਾਊਨ ਨੂੰ ਤਿਆਰ ਕਰਨ 'ਚ 1000 ਘੰਟਿਆਂ ਦਾ ਸਮਾਂ ਲੱਗਾ।
ਇਸ 'ਚ ਪੂਰਾ ਕੰਮ ਹੱਥ ਤੇ ਧਾਗੇ, ਸਵਾਰੋਸਕੀ ਕ੍ਰਿਸਟਲ ਨਾਲ ਕੀਤਾ ਗਿਆ ਹੈ। ਇਸ ਗਾਊਨ ਨੂੰ ਡਿਜ਼ਾਈਨ ਕਰਨ ਵਾਲੇ ਡਿਜ਼ਾਈਨਰ ਮਿਸ਼ੇਲ ਸਿਨਕੋ ਨੇ ਇੰਸਟਾਗ੍ਰਾਮ 'ਤੇ ਐਸ਼ਵਰਿਆ ਰਾਏ ਬੱਚਨ Aishwarya Rai ਦੀ ਤਸਵੀਰ ਪੋਸਟ ਕਰਦੇ ਲਿਖਿਆ, ਬਾਲੀਵੁੱਡ ਗਾਡੈੱਸ 71ਵੇਂ ਕਾਨਸ ਲੁੱਕ ਲਈ ਤਿਆਰ ਹੈ।
ਐਸ਼ਵਰਿਆ ਨੇ ਅੱਕਾਂ ਨੂੰ ਪਰਪਲ ਸਪਾਰਕਲ ਟੱਚ ਦਿੱਤਾ ਸੀ। ਰੈੱਡ ਲਿਪਸਟਿਕ ਨਾਲ ਪਰਪਲ ਝੁਮਕਿਆਂ ਨਾਲ ਪੂਰੇ ਲੁੱਕ ਨੂੰ ਸਜਾਇਆ ਗਿਆ ਸੀ। ਐਸ਼ਵਰਿਆ ਪਿਛਲੇ 17 ਸਾਲਾਂ ਤੋਂ ਕਾਨਸ ਫੈਸਟੀਵਲ 'ਚ ਸ਼ਿਰਕਤ ਕਰ ਰਹੀ ਹੈ।