ਮਾਂ ਦੇ ਪਿਆਰ ਨੂੰ ਬਿਆਨ ਕਰ ਰਿਹਾ ਹੈ ਪੰਜਾਬੀ ਗਾਇਕ ਅਹਨ ਦਾ ਨਵਾਂ ਗੀਤ ‘ਗੀਝੇ ‘ਚ ਰੱਬ’, ਦੇਖੋ ਵੀਡੀਓ
Lajwinder kaur
May 11th 2020 06:03 PM
‘ਰੱਬ ਦਾ ਬੰਦਾ’ ਗੀਤ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਪੰਜਾਬੀ ਗਾਇਕ ਅਹਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ “ਗੀਝੇ ‘ਚ ਰੱਬ” ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਸ ਗਾਣੇ ‘ਚ ਉਨ੍ਹਾਂ ਨੇ ਮਾਂ ਦੇ ਲਈ ਪਿਆਰ ਤੇ ਬੱਚਿਆਂ ਲਈ ਮਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਗਿਆ ਹੈ ।
View this post on Instagram
ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਅਹਨ ਨੇ ਹੀ ਲਿਖੇ ਨੇ ਤੇ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ । ਇਸ ਗਾਣੇ ਨੂੰ ਸੰਗੀਤ ਦਿੱਤਾ ਹੈ Gurmoh ਨੇ । ਗਾਣੇ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਪੰਜਾਬੀ ਗਾਇਕ ਅਹਨ ਇਸ ਤੋਂ ਪਹਿਲਾਂ ਵੀ ‘ਰੱਬ ਦਾ ਬੰਦਾ’, ‘ਲਲਾਰ ਵੇ’, ‘ਮੁਹੱਬਤਾਂ ਦੇ ਰੰਗ’, ‘ਕਲੀਰੇ’, ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ ।