ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਲਾੜਾ-ਲਾੜੀ ਦਾ ਇਹ ਵੀਡੀਓ, ਵਿਆਹ ਤੋਂ ਬਾਅਦ ਲਾੜੀ ਨੇ ਚਲਾਕੀ ਨਾਲ ਲਾੜੇ ਤੋਂ ਕਰਵਾਏ ਇਸ ਕੰਟਰੈਕਟ ‘ਤੇ ਦਸਤਖਤ

By  Lajwinder kaur July 10th 2022 05:41 PM

ਸੋਸ਼ਲ ਮੀਡੀਆ ਉੱਤੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਅਨੋਖੀਆਂ ਡਾਂਸ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੋ ਕਿ ਲੋਕਾਂ ਦਾ ਖੂਬ ਮਨੋਰੰਜਨ ਵੀ ਕਰਦੀਆਂ ਹਨ। ਕਦੇ ਲਾੜਾ ਖੂਬ ਮਸਤੀ ਕਰਦਾ ਨਜ਼ਰ ਆਉਂਦਾ ਹੈ ਤੇ ਕਦੇ ਲਾੜਾ ਵਿਆਹ 'ਚ ਚਾਰ ਚੰਦ ਲਗਾ ਦਿੰਦਾ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਲਾੜਾ-ਲਾੜੀ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : Guess Who: ਜਯਾ ਬੱਚਨ ਦੇ ਨਾਲ ਨਜ਼ਰ ਆ ਰਹੇ ਇਸ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ? ਦੱਸ ਦਈਏ ਇਸ ਕਿਊਟ ਬੱਚੇ ਦਾ ਸ਼ਾਹਰੁਖ ਖ਼ਾਨ ਨਾਲ ਹੈ ਖ਼ਾਸ ਰਿਸ਼ਤਾ!

ਇਸ ਵੀਡੀਓ 'ਚ ਲਾੜੀ ਦੇ ਅਨੋਖੇ ਅੰਦਾਜ਼ ਨੇ ਵਿਆਹ ‘ਤੇ ਆਏ ਬਰਾਤੀਆਂ ਦੇ ਹੋਸ਼ ਉਡਾ ਦਿੱਤੇ ਹਨ। ਜੀ ਹਾਂ, ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਕਿਸ ਅਨੋਖੇ ਤਰੀਕੇ ਨਾਲ ਆਪਣੇ ਪਤੀ ਨੂੰ ਆਪਣੇ ਮਨ ਦੀ ਗੱਲ ਕਰਵਾ ਰਹੀ ਹੈ। ਉਸੇ ਸਮੇਂ, ਸਾਰੇ ਦੋਸਤਾਂ ਅਤੇ ਵਿਆਹ ‘ਚ ਸ਼ਾਮਿਲ ਸਾਰੇ ਬਰਾਤੀ ਦੇ ਸਾਹਮਣੇ ਲਾੜਾ ਵੀ ਆਪਣੀ ਨਵੀਂ ਵਿਆਹੀ ਪਤਨੀ ਦੀਆਂ ਇੱਛਾਵਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਪਾਇਆ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਸਹੀ ਮੌਕਾ ਦੇਖ ਕੇ ਆਪਣੇ ਹੋਣ ਵਾਲੇ ਪਤੀ ਨੂੰ ਮਾਲਾ ਪਾਉਣ ਤੋਂ ਤੁਰੰਤ ਬਾਅਦ ਇਕਰਾਰਨਾਮੇ 'ਤੇ ਦਸਤਖਤ ਕਰਵਾ ਦਿੰਦੀ ਹੈ। ਇਸ ਦੌਰਾਨ ਲਾੜਾ ਬਰਾਤੀਆਂ ਅਤੇ ਦੋਸਤਾਂ ਨੂੰ ਦੇਖ ਕੇ ਦੁਖੀ ਮਨ ਨਾਲ ਕਾਗਜ਼ 'ਤੇ ਦਸਤਖਤ ਕਰਦਾ ਹੈ। ਇਸ ਕੰਟਰੈਕਟ ਪੇਪਰ 'ਤੇ ਕੀ ਲਿਖਿਆ ਹੈ, ਸੁਣ ਕੇ ਤੁਹਾਨੂੰ ਵੀ ਲਾੜੀ ਦਾ ਇਹ ਅੰਦਾਜ਼ ਬਹੁਤ ਪਿਆਰਾ ਲੱਗੇਗਾ।

ਇਹਨਾਂ ਅੱਠ ਸ਼ਰਤਾਂ ਵਿੱਚੋਂ ਪਹਿਲੀ ਇਹ ਹੈ ਕਿ ਇੱਕ ਮਹੀਨੇ ਵਿੱਚ ਸਿਰਫ਼ ਇੱਕ ਪੀਜ਼ਾ ਹੀ ਖਾਣਾ ਹੈ, ਜਦੋਂ ਕਿ ਦੂਜੀ ਵਿੱਚ, ਘਰ ਦੇ ਖਾਣੇ ਨੂੰ ਹਮੇਸ਼ਾ ਹਾਂ ਕਹੋਗੇ। ਹਮੇਸ਼ ਅਤੇ ਰੋਜਾਨਾ ਸਾੜ੍ਹੀ ਪਾਉਣੀ ਪੈਂਦੀ ਹੈ। ਤੁਸੀਂ ਲੇਟ ਲਾਈਟ ਪਾਰਟੀ ਕਰ ਸਕਦੇ ਹੋ ਪਰ ਸਿਰਫ ਮੇਰੇ ਨਾਲ, ਤੁਹਾਨੂੰ ਹਰ ਰੋਜ਼ ਜਿੰਮ ਜਾਣਾ ਹੈ। ਤੁਹਾਨੂੰ ਐਤਵਾਰ ਦਾ ਨਾਸ਼ਤਾ ਬਣਾਉਣਾ ਪਵੇਗਾ। ਹਰ ਪਾਰਟੀ ਵਿੱਚ ਇੱਕ ਚੰਗੀ ਫੋਟੋ ਜ਼ਰੂਰ ਕਲਿੱਕ ਕੀਤੀ ਜਾਵੇ। ਹਰ 15 ਦਿਨਾਂ ਬਾਅਦ ਖਰੀਦਦਾਰੀ ਲਈ ਲਿਜਾਣਾ ਹੋਵੇਗਾ।

ਇਸ ਵਿਆਹ ਦੇ ਕੰਟਰੈਕਟ ਨੂੰ ਦੇਖ ਕੇ ਪ੍ਰਸ਼ੰਸਕ ਇਸ ਵੀਡੀਓ 'ਤੇ ਕੁਮੈਂਟ ਕਰਦੇ ਨਹੀਂ ਥੱਕ ਰਹੇ ਹਨ। ਇਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

 

View this post on Instagram

 

A post shared by ??????? ??????????? (@wedlock_photography_assam)

Related Post