ਟ੍ਰੋਲਿੰਗ ਤੋਂ ਬਾਅਦ ਇੱਕ ਵਾਰ ਮੁੜ ਤੋਂ ਕ੍ਰਿਕਟ ਮੈਦਾਨ ‘ਚ ਨਜ਼ਰ ਆਈ ਊਰਵਸ਼ੀ ਰੌਤੇਲਾ, ਵੇਖੋ ਵੀਡੀਓ

By  Shaminder September 5th 2022 11:09 AM

ਊਰਵਸ਼ੀ ਰੌਤੇਲਾ (Urvashi Rautela) ਨੂੰ ਬੀਤੇ ਦਿਨੀਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਮੁੜ ਤੋਂ ਮੈਚ ਵੇਖਣ ਦੇ ਲਈ ਪਹੁੰਚੀ । ਉਸ ਨੇ ਇਸ ਮੌਕੇ ਨੀਲੇ ਰੰਗ ਦਾ ਗਾਊਨ ਪਾਇਆ ਹੋਇਆ ਸੀ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ‘ਚ ਨਜ਼ਰ ਆ ਰਹੀ ਹੈ ।

Urvashi Rautela image From instagram

ਹੋਰ ਪੜ੍ਹੋ : ਮਿਸ ਪੂਜਾ ਬੇਟੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਨੀਲੇ ਰੰਗ ਦੇ ਗਾਊਨ ‘ਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ । ਦਰਅਸਲ ਕੁਝ ਦਿਨ ਪਹਿਲਾਂ ਊਰਵਸ਼ੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਰਿਸ਼ਬ ਪੰਤ ਨੂੰ ਮਿਲਣ ਆਈ ਸੀ ।

Urvashi Rautela Image Source : Instagram

ਹੋਰ ਪੜ੍ਹੋ : ‘ਕਠਪੁਤਲੀ’ ਫ਼ਿਲਮ ‘ਚ ਸਰਗੁਨ ਮਹਿਤਾ ਦੇ ਕਿਰਦਾਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਪਰ ਕਿਸੇ ਕਾਰਨ ਉਹ ਉਨ੍ਹਾਂ ਨੂੰ ਨਹੀਂ ਸੀ ਮਿਲ ਸਕੀ ਅਤੇ ਮੁੰਬਈ ਆ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ । ਊਰਵਸ਼ੀ ਦੇ ਇਸ ਇੰਟਰਵਿਊ ਤੋਂ ਬਾਅਦ ਰਿਸ਼ਬ ਪੰਤ ਨੇ ਕਿਹਾ ਸੀ ਕਿ ‘ਭੈਣ ਮੇਰਾ ਪਿੱਛਾ ਛੱਡੋ’ । ਜਿਸ ਤੋਂ ਬਾਅਦ ਅਦਾਕਾਰਾ ਦੀ ਕਾਫੀ ਬਹਿਸ ਰਿਸ਼ਬ ਪੰਤ ਦੇ ਨਾਲ ਹੋਈ ਸੀ ।

Urvashi Rautela Image Source : Instagram

ਊਰਵਸ਼ੀ ਰੌਤੇਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਪਣੀ ਖੂਬਸੂਰਤੀ ਦੇ ਨਾਲ ਸਭ ਨੂੰ ਆਕ੍ਰਸ਼ਿਤ ਕਰਨ ਵਾਲੀ ਅਦਾਕਾਰਾ ਕਈ ਬਿਊਟੀ ਕਾਂਟੈਸਟ ਨੂੰ ਵੀ ਜੱਜ ਕਰਦੀ ਅਕਸਰ ਦਿਖਾਈ ਦੇ ਜਾਂਦੀ ਹੈ ।

 

View this post on Instagram

 

A post shared by Urvashi Rautela (@urvashirautela)

Related Post