‘ਠੋਕਰ’ ਤੇ ‘ਬੁਲੰਦੀਆਂ’ ਤੋਂ ਬਾਅਦ ਹਰਦੀਪ ਗਰੇਵਾਲ ਦੀ ਨਵੀਂ ਪ੍ਰੇਰਣਾ ਕੀ ? ਸ਼ੂਟਿੰਗ ਹੋਈ ਸ਼ੁਰੂ
ਪੰਜਾਬੀ ਗਾਇਕ ਹਰਦੀਪ ਗਰੇਵਾਲ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਆਪਣੇ ਹਰ ਗਾਣੇ ਵਿੱਚ ਕੋਈ ਨਾ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਪ੍ਰੇਰਣਾ ਦੇਣ ਵਾਲੇ ਗੀਤਾਂ ਦੀ ਤਾਂ ‘ਠੋਕਰ’ ਅਤੇ ‘ਬੁਲੰਦੀਆਂ’ ਵਰਗੇ ਗਾਣੇ ਜੋ ਹਰ ਵਾਰ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਗੀਤਾਂ ਕਰਕੇ ਖੂਬ ਪਿਆਰ ਤੇ ਸਤਿਕਾਰ ਹਾਸਿਲ ਹੋਇਆ ਹੈ। ਇਸੇ ਪਿਆਰ ਦੇ ਚੱਲਦੇ ਉਨ੍ਹਾਂ ਨੂੰ ਦੋਵਾਂ ਗੀਤਾਂ ਲਈ ਪੀਟੀਸੀ ਮਿਊਜ਼ਿਕ ਅਵਾਰਡ ‘ਚ ਬੈਸਟ ਸੌਂਗ ਵਿਦ ਮੈਸਿਜ਼ ਸ਼੍ਰੇਣੀ ‘ਚ ਅਵਾਰਡ ਹਾਸਿਲ ਕਰ ਚੁੱਕੇ ਹਨ।
ਦਰਸ਼ਕਾਂ ਵੱਲੋਂ ਹਰਦੀਪ ਗਰੇਵਾਲ ਦੇ ਮੋਟੀਵੇਸ਼ਨਲ ਗੀਤ ਦੀ ਉਡੀਕ ਕਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪਰ ਇਹ ਇੰਤਜ਼ਾਰ ਬਹੁਤ ਜਲਦ ਖ਼ਤਮ ਹੋਣ ਜਾ ਰਿਹਾ ਹੈ। ਜੀ ਹਾਂ ਹਰਦੀਪ ਗਰੇਵਾਲ ਆਪਣੇ ਆਉਣ ਵਾਲੇ ਨਵੇਂ ਮੋਟੀਵੇਸ਼ਨਲ ਗੀਤ ਲੈ ਕੇ ਆ ਰਹੇ ਹਨ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਟੋਰੀ ਪਾ ਕੇ ਦਿੱਤੀ ਹੈ। ਇਸ ਗੀਤ ਦੀ ਸ਼ੂਟਿੰਗ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ।
View this post on Instagram
View this post on Instagram
ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਪਹਿਲਾ ਆ ਚੁੱਕੇ ਪ੍ਰੇਰਣਾ ਗੀਤ ‘ਠੋਕਰ’ ਤੇ ‘ਬੁਲੰਦੀਆਂ’ ਦੀ ਤਾਂ ਦੋਵੇਂ ਗੀਤਾਂ 'ਚ ਵੀ ਉਹਨਾਂ ਨੇ ਨੌਜਵਾਨਾਂ ਨੂੰ ਕਦੀਂ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਦਾ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣਾ ਡਿਊਟ ਸੌਂਗ ਪਲੈਟੀਨਮ ਗੁਰਲੇਜ਼ ਅਖ਼ਤਰ ਨਾਲ ਲੈ ਕੇ ਆ ਰਹੇ ਹਨ।