ਸਰਜਰੀ ਤੋਂ ਬਾਅਦ ਰਾਖੀ ਸਾਵੰਤ ਨੇ ਹਸਪਤਾਲ ਤੋਂ ਸ਼ੇਅਰ ਕੀਤਾ ਵੀਡੀਓ, ਅਦਾਕਾਰਾ ਨੇ ਕਿਹਾ- ‘ਮੇਰੇ ਪੇਟ 'ਚ...’
Lajwinder kaur
September 1st 2022 04:58 PM --
Updated:
September 1st 2022 04:35 PM
Actress Rakhi Sawant undergoes 4-hour long surgery: ਆਪਣੇ ਬੇਬਾਕ ਤੇ ਫਨੀ ਅੰਦਾਜ਼ ਨਾਲ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਹਸਪਤਾਲ ਤੋਂ ਆਪਣਾ ਵੀਡੀਓ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜੀ ਹਾਂ ਹਾਲ ਹੀ 'ਚ ਰਾਖੀ ਸਾਵੰਤ ਦੀ ਸਰਜਰੀ ਹੋਈ ਹੈ । ਉਨ੍ਹਾਂ ਨੇ ਆਪਣੀ ਸਰਜਰੀ ਤੋਂ ਪਹਿਲਾਂ ਆਪਣਾ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਉਸ ਦੇ ਹੱਥ 'ਚ ਡ੍ਰਿੱਪ ਲੱਗੀ ਹੋਈ ਨਜ਼ਰ ਆਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹਨ। ਹੁਣ ਰਾਖੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਚਾਨਕ ਉਸ ਨੂੰ ਸਰਜਰੀ ਕਿਉਂ ਕਰਵਾਉਣੀ ਪਈ।