ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

By  Lajwinder kaur April 25th 2022 01:38 PM

ਸੋਸ਼ਲ ਮੀਡੀਆ 'ਤੇ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਨਵਾਂ ਵੀਡੀਓ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਰਾਨੂ ਮੰਡਲ ਕਾਫੀ ਚਰਚਾ 'ਚ ਰਹੀ ਸੀ। ਹੁਣ ਇਸ ਵਾਰ ਇੱਕ ਟਰੱਕ ਡਰਾਈਵਰ ਦਾ ਗੀਤ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕ ਕਾਫੀ ਪਿਆਰ ਲੁੱਟਾ ਰਹੇ ਹਨ। ਜਿਸ 'ਚ ਇੱਕ ਬਜ਼ੁਰਗ ਅੰਕਲ ਮੁਹੰਮਦ ਰਫੀ ਦਾ ਗੀਤ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਹੈ ਤਾਂ ਪੁਰਾਣਾ ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਚ ਆ ਗਿਆ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- ‘ਲਾਈਫ ਲਾਈਨ’

ਇਸ ਵੀਡੀਓ ਨੂੰ ਵਿਵੇਕ ਵਰਮਾ ਨਾਮ ਵਿਅਕਤੀ ਨੇ ਆਪਣੇ ਇੰਸਟਾ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਵਿਵੇਕ ਖੁਦ ਇੱਕ ਗਾਇਕ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਜੋ ਕੈਪਸ਼ਨ ਦਿੱਤਾ ਹੈ, ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਛੂਹ ਜਾਵੇਗੀ।

viral video of mohmand raif fan image source Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹ ਲਿਖਦੇ ਹਨ ਕਿ ਕਮਲੇਸ਼ ਅੰਕਲ ਨੇ ਭਾਵੇਂ ਆਪਣੀ ਸਾਰੀ ਉਮਰ ਟਰੱਕ ਚਲਾਉਂਦੇ ਹੋਏ ਗੁਜ਼ਾਰ ਦਿੱਤੀ ਹੈ ਪਰ ਉਹ ਦਿਲ ਅਤੇ ਰੂਹ ਨਾਲ ਇੱਕ ਹਾਰਡ ਕੋਰ ਸੰਗੀਤਕਾਰ ਨੇ ਤੇ ਉਹ ਮੁਹੰਮਦ ਰਫੀ ਜੀ ਦੇ ਫੈਨ ਨੇ। ਵਿਵੇਕ ਨੇ ਅੱਗੇ ਦੱਸਿਆ ਕਿ ਕਮਲੇਸ਼ ਜੀ ਨੇ ਬਹੁਤ ਕੁਝ ਕਹਿਣ ਤੋਂ ਬਾਅਦ ਇਹ ਗੀਤ ਗਾਇਆ। ਉਹਨਾਂ ਦੀ ਗਾਇਕੀ ਉਹਨਾਂ ਨੂੰ ਬਹੁਤ ਪਸੰਦ ਆਈ ਅਤੇ ਇਸੇ ਲਈ ਉਹ ਉਹਨਾਂ ਦੀ ਇਹ ਵੀਡੀਓ ਸਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹੈ ਅਤੇ ਇਹ ਵੀ ਲਿਖਿਆ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਜਲਦੀ ਹੀ ਉਸ ਨਾਲ ਇੱਕ ਗੀਤ ਰਿਕਾਰਡ ਕਰਨਗੇ।

mohmand rafi pic image source Instagram

 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਰਾਈਵਰ ਕਮਲੇਸ਼ ਮੁਹੰਮਦ ਰਫੀ ਦਾ ਮਸ਼ਹੂਰ ਗੀਤ 'ਮੁਝੇ ਇਸ਼ਕ ਹੈ ਤੁਝੀ ਸੇ' ਗਾ ਰਿਹਾ ਹੈ। ਇਸ ਉਮਰ 'ਚ ਲੋਕ ਉਸ ਦੇ ਜਨੂੰਨ ਨੂੰ ਦੇਖ ਕੇ ਹੈਰਾਨ ਹਨ ਅਤੇ ਉਸ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ।

Kamlesh Uncle has been a Truck Driver image source Instagram

ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ''ਜਦੋਂ ਮੈਂ ਅੰਕਲ ਨੂੰ ਗਾਉਂਦੇ ਸੁਣਿਆ ਤਾਂ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ ਸੀ। ਕਿੰਨੀ ਖੂਬਸੂਰਤ ਆਵਾਜ਼ ਹੈ।'' ਇਸ ਤਰ੍ਹਾਂ ਯੂਜ਼ਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ! ‘ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਦੇ ਡਾਇਰੈਕਸ਼ਨ ‘ਚ ਕਰਨ ਜਾ ਰਹੇ ਨੇ ਡੈਬਿਊ

 

 

View this post on Instagram

 

A post shared by Vivek Verma (@vvekverma)

Related Post