ਕਾਜਲ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਮਹਿੰਦੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਉਨ੍ਹਾਂ ਦੇ ਹੱਥਾਂ ‘ਤੇ ਮਹਿੰਦੀ ਲੱਗੀ ਹੋਈ ਵੇਖੀ ਜਾ ਸਕਦੀ ਹੈ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਕਾਜਲ ਨੇ ਦੁਸ਼ਹਿਰੇ ਦੇ ਮੌਕੇ ‘ਤੇ ਪਹਿਲੀ ਵਾਰ ਆਪਣੇ ਮੰਗੇਤਰ ਦੀ ਫੋਟੋ ਸਾਂਝੀ ਕੀਤੀ ਸੀ ।
kajal
ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਾਣਕਾਰੀ ਮੁਤਾਬਕ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਦੇ ਵਿਆਹ ਦਾ ਸਮਾਰੋਹ ਦੋ ਦਿਨ ਦਾ ਹੋਵੇਗਾ । ਜੋ ਕਿ ਮੁੰਬਈ ‘ਚ ਕੀਤਾ ਜਾਵੇਗਾ । ਪਰ ਇਸ ਵਿਆਹ ‘ਚ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ ।
ਹੋਰ ਪੜ੍ਹੋ :ਹੁਣ ਇਸ ਅਦਾਕਾਰਾ ਨਾਲ ਮੀਕਾ ਸਿੰਘ ਦੀਆਂ ਤਸਵੀਰਾਂ ਹੋਈਆਂ ਵਾਇਰਲ
kajal
ਕਾਜਲ ਅਗਰਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਮੰਗਣੀ ਤੇ ਵਿਆਹ ਬਾਰੇ ਦੱਸਿਆ ਹੈ । ਮੰਗਣੀ ‘ਚ ਦੋਵੇਂ ਰਿਵਾਇਤੀ ਲਿਬਾਸਾਂ ‘ਚ ਵਿਖਾਈ ਦਿੱਤੇ ।
kajal
ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
View this post on Instagram
? #kajgautkitched ?
A post shared by Kajal Aggarwal (@kajalaggarwalofficial) on Oct 28, 2020 at 6:00pm PDT
ਦੱਸ ਦਈਏ ਕਿ ਕਾਜਲ ਅਗਰਵਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਕਾਜਲ ਤੇਲਗੂ ਫਿਲਮਾਂ ਦੀ ਵੱਡੀ ਅਦਾਕਾਰਾ ਹੈ ਇਸ ਤੋਂ ਇਲਾਵਾ ਬਾਲੀਵੁੱਡ ਵਿੱਚ ਅਕਸ਼ੇ ਕੁਮਾਰ ਅਤੇ ਰਣਦੀਪ ਹੁੱਡਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ।