ਨੱਟੂ ਕਾਕਾ ਦੀ ਮੌਤ ਤੋਂ ਬਾਅਦ ਟੱਪੂ ਨੇ ਦੱਸੀ ਉਹਨਾਂ ਦੀ ਆਖਰੀ ਇੱਛਾ, ਮੌਤ ਦੌਰਾਨ ਕਰਨਾ ਚਾਹੁੰਦੇ ਸਨ ਇਹ ਕੰਮ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਟੀਵੀ ਸ਼ੋਅ ਵਿੱਚ ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਣਸ਼ਾਮ ਨਾਇਕ (Ghanshyam Nayak) ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁਝ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ । ਇਸ ਬਿਮਾਰੀ ਦੇ ਬਾਵਜੂਦ ਉਹਨਾਂ ਨੇ ਆਪਣਾ ਕੰਮ ਨਹੀਂ ਸੀ ਛੱਡਿਆਂ । ਨੱਟੂ ਕਾਕਾ ਦੀ ਮੌਤ ਤੋਂ ਬਾਅਦ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸਾਰੀ ਟੀਮ ਸਦਮੇ ਵਿੱਚ ਹੈ । ਇਸ ਸਭ ਦੇ ਚਲਦੇ ਅਦਾਕਾਰ ਰਾਜ ਅਨਾਦਕਤ ਨੇ ਘਣਸ਼ਾਮ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।
Image Source: Instagram
ਹੋਰ ਪੜ੍ਹੋ :
ਬੇਟੇ ਦੇ ਜਨਮ ਦਿਨ ’ਤੇ ਸਪਨਾ ਚੌਧਰੀ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਵੀਡੀਓ ਵਿੱਚ ਕੀਤਾ ਬੇਟੇ ਦੇ ਨਾਂਅ ਦਾ ਖੁਲਾਸਾ
Image Source: Instagram
ਤਸਵੀਰ ਵਿੱਚ ਘਣਸ਼ਾਮ ਤੇ ਰਾਜ (Raj Anadkat) ਮੇਕਅੱਪ ਰੂਮ ਵਿੱਚ ਨਜ਼ਰ ਆ ਰਹੇ ਹਨ । ਇਸ ਤਸਵੀਰ ਵਿੱਚ ਦੋਵੇਂ ਮੁਸਕਰਾ ਰਹੇ ਹਨ । ਫੋਟੋ ਨੂੰ ਸਾਂਝਾ ਕਰਦੇ ਹੋਏ ਰਾਜ ਨੇ ਲਿਖਿਆ ਹੈ ‘ਮੈਂ ਤੇ ਕਾਕਾ ਮੇਕਅੱਪ ਕਰਵਾ ਰਹੇ ਸੀ ਤੇ ਉਹ ਕਾਫੀ ਸਮੇਂ ਬਾਅਦ ਸੈੱਟ ਤੇ ਆਏ ਸਨ । ਉਹਨਾਂ ਨੇ ਕਮਰੇ ਵਿੱਚ ਐਂਟਰੀ ਲਈ ਤੇ ਕਿਹਾ ਆਵ ਬੇਟਾ ਕੇਮ ਚੇ ਮੈਂ ਉਹਨਾਂ ਦਾ ਆਸ਼ਿਰਵਾਦ ਲਿਆ ।
View this post on Instagram
ਕਈ ਦਿਨਾਂ ਬਾਅਦ ਸੈੱਟ ਤੇ ਆ ਕੇ ਕਾਫੀ ਖੁਸ਼ ਸਨ । ਉਹਨਾਂ ਨੇ ਮੇਰੇ ਪਰਿਵਾਰ ਬਾਰੇ ਪੁੱਛਿਆ ਤੇ ਕਿਹਾ ਰੱਬ ਸਭ ਦਾ ਭਲਾ ਕਰੇ । ਏਨੀਂ ਉਮਰ ਵਿੱਚ ਉਹਨਾਂ ਦੀ ਮਿਹਨਤ ਤੇ ਲਗਨ ਤਾਰੀਫ ਦੇ ਕਾਬਿਲ ਸੀ । ਅਸੀਂ ਉਹ ਕਿੱਸੇ ਕਦੇ ਨਹੀਂ ਭੁੱਲਾਂਗੇ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਦੇ ਸਨ’ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਣਸ਼ਾਮ ਨੂੰ ਮੇਕਅਪ ਕਰਵਾਉਣਾ ਬਹੁਤ ਵਧੀਆ ਲੱਗਦਾ ਸੀ ਉਹ ਚਾਹੁੰਦੇ ਸੀ ਜਦੋਂ ਉਹ ਮਰਨ ਉਦੋਂ ਉਹਨਾਂ ਦਾ ਮੇਕਅਪ ਕੀਤਾ ਹੋਵੇ ।