ਮੀਕਾ ਸਿੰਘ ਤੋਂ ਬਾਅਦ ਹੁਣ ਬਾਲੀਵੁੱਡ ਦੀ ਇਹ ਅਦਾਕਾਰਾ ਰਚਾਏਗੀ ਸਵਯੰਵਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Kriti Sanon wants to create Swayamvar: ਭਾਰਤੀ ਸੱਭਿਆਚਾਰ ਦੇ ਇਤਿਹਾਸ ਵਿੱਚ ਅਜਿਹੀਆਂ ਕਈ ਕਹਾਣੀਆਂ ਹਨ ਜਿੱਥੇ ਇਹ ਦੱਸਿਆ ਗਿਆ ਹੈ ਕਿ ਪਹਿਲੇ ਸਮੇਂ ਵਿੱਚ ਔਰਤਾਂ ਆਪਣੇ ਸਵਯੰਵਰ ਚ ਪੂਰੀ ਦੁਨੀਆ ਦੇ ਨਾਇਕਾਂ ਵਿੱਚੋਂ ਆਪਣੇ ਪਤੀ ਨੂੰ ਚੁਣਦੀਆਂ ਸਨ। ਕਈ ਵਾਰ ਰਿਐਲਿਟੀ ਟੀਵੀ ਸ਼ੋਅ ਵੀ ਇਸੇ ਤਰਜ਼ 'ਤੇ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਗਾਇਕ ਮੀਕਾ ਸਿੰਘ ਤੋਂ ਬਾਅਦ ਬਾਲੀਵੁੱਡ ਅਦਾਕਾਰ ਕ੍ਰਿਤੀ ਸੈਨਨ ਸਵਯੰਵਰ ਰਚਾਉਣ ਜਾ ਰਹੀ ਹੈ।
image from instagram
ਕੁਝ ਮੀਡੀਆ ਰਿਪੋਰਟਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਚਾਹੁੰਦੀ ਹੈ ਕਿ ਉਸ ਦਾ ਸਵਯੰਵਰ ਹੋਵੇ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਸਵਯੰਵਰ ਵਿੱਚ ਕਿਨ੍ਹਾਂ ਲੋਕਾਂ ਨੂੰ ਬੁਲਾਉਣਾ ਚਾਹੁੰਦੀ ਹੈ, ਇਹ ਨਾਂਅ ਸਾਹਮਣੇ ਆਉਣ ਮਗਰੋਂ ਹਰ ਕੋਈ ਹੈਰਾਨ ਹੈ।
ਕਾਰਤਿਕ ਆਰਯਨ ਤੇ ਵਿਜੇ ਦੇਵਰਕੋਂਡਾ ਨੂੰ ਸਵਯੰਵਰ 'ਚ ਸੱਦਾ
ਮੀਡੀਆ ਰਿਪੋਰਟਸ ਮੁਤਾਬਕ ਕ੍ਰਿਤੀ ਸੈਨਨ ਆਪਣੇ ਸਵਯੰਵਰ ਵਿੱਚ ਵਿਜੇ ਦੇਵਰਕੋਂਡਾ ਤੋਂ ਲੈ ਕੇ ਕਾਰਤਿਕ ਆਰੀਅਨ, ਆਦਿਤਿਆ ਰਾਏ ਕਪੂਰ ਅਤੇ ਇੱਥੋਂ ਤੱਕ ਕਿ ਰਿਆਨ ਗੋਸਲਿੰਗ ਤੱਕ ਨੂੰ ਬੁਲਾਉਣਾ ਚਾਹੁੰਦੀ ਹੈ। ਇੱਕ ਗੱਲਬਾਤ ਵਿੱਚ, ਕ੍ਰਿਤੀ ਨੇ ਆਪਣੇ ਲਈ ਇੱਕ ਸਵਯੰਵਰ ਦਾ ਆਯੋਜਨ ਕਰਨ ਵਿੱਚ ਆਪਣੀ ਦਿਲਚਸਪੀ ਬਾਰੇ ਗੱਲ ਕੀਤੀ ਅਤੇ ਇਹ ਕਿ ਇਹ ਸਾਰੇ ਸਿਤਾਰੇ ਇਸ ਦਾ ਹਿੱਸਾ ਹੋਣੇ ਚਾਹੀਦੇ ਹਨ।
image from instagram
ਇੱਕ ਲਾਈਵ ਸ਼ੋਅ ਦੌਰਾਨ ਕ੍ਰਿਤੀ ਨੇ ਕਿਹਾ, "ਵਿਜੇ ਦੇਵਰਕੋਂਡਾ ਬਹੁਤ ਚੰਗੇ ਲੱਗਦੇ ਹਨ ਅਤੇ ਉਹ ਮੈਨੂੰ ਸਮਝਦਾਰ ਵੀ ਲੱਗਦੇ ਹਨ। ਮੈਂ ਉਨ੍ਹਾਂ ਦੇ ਕੁਝ ਇੰਟਰਵਿਊ ਵੀ ਦੇਖੇ ਹਨ ਅਤੇ ਉਹ ਬਹੁਤ ਸੱਚੇ ਅਤੇ ਸਮਝਦਾਰ ਵਿਅਕਤੀ ਹਨ। ਉਹ ਸਵਯੰਵਰ ਵਿੱਚ ਹੋ ਸਕਦੇ ਹਨ। ਕਾਰਤਿਕ ਆਰੀਅਨ ਵੀ ਇਸ ਦਾ ਹਿੱਸਾ ਬਣ ਸਕਦੇ ਹਨ ਤੇ ਆਦਿਤਿਆ ਰਾਏ ਕਪੂਰ ਵੀ। ਕੀ ਕੋਈ ਹੋਰ ਹੈ ਜੋ ਸਿੰਗਲ ਹੈ?" "ਮੈਂ ਰਿਆਨ ਗੋਸਲਿੰਗ ਨਾਲ ਕੰਮ ਕਰਨਾ ਪਸੰਦ ਕਰਾਂਗੀ ਅਤੇ ਮੈਂ ਇਹ ਵੀ ਚਾਹਾਂਗੀ ਕਿ ਉਹ ਮੇਰੇ ਸਵਯੰਵਰ ਵਿੱਚ ਸ਼ਾਮਿਲ ਹੋਣ। "
image from instagram
ਹੋਰ ਪੜ੍ਹੋ: Bollywood Films Boycott ਦੇ ਟ੍ਰੈਂਡ 'ਤੇ ਅਰਜੁਨ ਕਪੂਰ ਨੇ ਬਿਆਨ ਕੀਤਾ ਆਪਣਾ ਦਰਦ, ਜਾਣੋ ਕੀ ਕਿਹਾ
ਕ੍ਰਿਤੀ ਸੈਨਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਕੋਲ ਆਉਣ ਵਾਲੇ ਸਮੇਂ ਵਿੱਚ ਕਈ ਪ੍ਰੋਜੈਕਟਸ ਹਨ। ਕ੍ਰਿਤੀ ਸੈਨਨ ਕੋਲ ਕਈ ਫਿਲਮਾਂ ਰਿਲੀਜ਼ ਹੋਣ ਲਈ ਹਨ। ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨੀਕੇਸ਼ਨ ਇੰਜਨੀਅਰਿੰਗ ਵਿੱਚ ਬੈਚਲਰ ਆਫ਼ ਟੈਕਨਾਲੋਜੀ ਦੀ ਡਿਗਰੀ ਹਾਸਲ ਕਰਨ ਵਾਲੀ ਕ੍ਰਿਤੀ ''ਭੇੜੀਆ'', ''ਗਣਪਥ'', ''ਆਦਿਪੁਰਸ਼'' ਅਤੇ ''ਸ਼ਹਿਜ਼ਾਦਾ'' ਵਰਗੀਆਂ ਫਿਲਮਾਂ ''ਚ ਨਜ਼ਰ ਆਵੇਗੀ।