ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਤੇ ਸੰਕੇਤ ਭੋਸਲੇ (Sanket Bhosale) ਜੋ ਕਿ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝੇ ਸਨ। ਇਹ ਨਵਾਂ ਵਿਆਹਿਆ ਹੋਇਆ ਜੋੜਾ ਇੱਕ ਦੂਜੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਅਜਿਹੇ 'ਚ ਪਤੀ ਸੰਕੇਤ ਭੋਸਲੇ ਨੇ ਆਪਣੀ ਪਤਨੀ ਸੁਗੰਧਾ ਮਿਸ਼ਰਾ ਦਾ ਬਰਥਡੇਅ ਬਹੁਤ ਹੀ ਪਿਆਰ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
image source-instagram
ਹੋਰ ਪੜ੍ਹੋ : ਕੋਰੋਨਾ ਨੂੰ ਮਾਤ ਦੇ ਕੇ 16 ਦਿਨਾਂ ਤੋਂ ਬਾਅਦ ਘਰ ਵਾਪਿਸ ਆਏ ਐਕਟਰ ਅੰਗਦ ਬੇਦੀ ਆਪਣੀ ਧੀ ਮੇਹਰ ਨੂੰ ਮਿਲਕੇ ਹੋਏ ਭਾਵੁਕ, ਦੇਖੋ ਵੀਡੀਓ
image source-instagram
ਇਹ ਖ਼ਾਸ ਜਸ਼ਨ ‘ਚ ਪਰਿਵਾਰਕ ਮੈਂਬਰ ਤੇ ਕੁਝ ਦੋਸਤਾਂ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ । ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸੁਗੰਧਾ ਮਿਸ਼ਰਾ ਆਪਣੇ ਪਤੀ ਸੰਕੇਤ ਭੋਸਲੇ ਦੇ ਨਾਲ ਮਿਲਕੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਕਮੇਡੀਅਨ ਸੰਕੇਤ ਭੋਸਲੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਨੇ। ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਸੁਗੰਧਾ ਮਿਸ਼ਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
image source-instagram
ਦੱਸ ਦਈਏ ਬਰਥਡੇਅ ਗਰਲ ਯਾਨੀਕਿ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਨੇ ਤੇ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ। ਪੰਜਾਬੀ ਮਿਊਜ਼ਿਕ ਦੇ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।
image source-instagram