ਜੈਕਲੀਨ ਤੇ ਨੌਰਾ ਤੋਂ ਬਾਅਦ ਮੁਸ਼ਕਿਲ 'ਚ ਫਸੀ ਇਹ ਅਦਾਕਾਰਾ, ਡਰਗਸ ਮਾਮਲੇ 'ਚ ਕੋਰਟ ਨੇ ਭੇਜਿਆ ਸੰਮਨ

Rakul Preet Singh News: ਜੈਕਲੀਨ ਤੇ ਨੌਰਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਨੂੰ 19 ਦਸੰਬਰ ਨੂੰ ਹੈਦਰਾਬਾਦ ਤਲਬ ਕੀਤਾ ਹੈ।
image Source : Instagram
ਰਕੁਲਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਤਲਬ ਕੀਤਾ ਗਿਆ ਹੈ। ਇਸ ਮਾਮਲੇ 'ਚ ਇੱਕ ਸਾਲ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਟਾਲੀਵੁੱਡ ਸਿਤਾਰਿਆਂ ਰਾਣਾ ਡੱਗੂਬਾਤੀ, ਰਵੀ ਤੇਜਾ ਅਤੇ ਨਿਰਦੇਸ਼ਕ ਪੁਰੀ ਜਗਨਧ ਨੂੰ ਸੰਮਨ ਜਾਰੀ ਕੀਤਾ ਸੀ। ਹੁਣ ਈਡੀ ਨੇ ਰਕੁਲਪ੍ਰੀਤ ਨੂੰ ਹੈਦਰਾਬਾਦ ਬੁਲਾਇਆ ਹੈ।
ਕਿਸ ਮਾਮਲੇ ਦੀ ਜਾਂਚ ਕਰ ਰਹੀ ਹੈ ED ?
ਜੂਨ 2017 ਵਿੱਚ, ਹੈਦਰਾਬਾਦ ਵਿੱਚ ਅਧਿਕਾਰੀਆਂ ਵੱਲੋਂ ਇੱਕ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸ ਵਿੱਚ ਸ਼ਹਿਰ ਦੇ ਵੱਡੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ 1000 ਦੇ ਕਰੀਬ ਵਿਦਿਆਰਥੀ ਕਥਿਤ ਤੌਰ ’ਤੇ ਨਸ਼ਿਆਂ ਦੀ ਵਰਤੋਂ ਕਰਦੇ ਪਾਏ ਗਏ।
image Source : Instagram
ਤੇਲੰਗਾਨਾ ਦੇ ਆਬਕਾਰੀ ਵਿਭਾਗ ਦੀ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਨੇ ਇਸ ਤੋਂ ਪਹਿਲਾਂ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਵਿਅਕਤੀਆਂ ਖਿਲਾਫ ਕੇਸ ਦੀ ਪੈਰਵੀ ਨਹੀਂ ਕੀਤੀ ਗਈ।
image Source : Instagram
ਹੋਰ ਪੜ੍ਹੋ: ਹਾਲੀਵੁੱਡ ਫ਼ਿਲਮ ‘ਅਵਤਾਰ 2’ ਦੀ ਹਰ ਪਾਸੇ ਹੋ ਰਹੀ ਤਾਰੀਫ, ਸ਼ਾਨਦਾਰ ਵੀਐਫਐਕਸ, ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਤਮਿਲ ਅਦਾਕਾਰਾਂ ਤੋਂ ਪੁੱਛਗਿੱਛ
ਰੈਕੇਟ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਡੀਲਰ ਕਥਿਤ ਤੌਰ 'ਤੇ ਤੇਲਗੂ ਫਿਲਮ ਇੰਡਸਟਰੀ ਦੇ ਕਈ ਵੱਡੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਇਨ੍ਹਾਂ ਵਿੱਚ ਮਸ਼ਹੂਰ ਨਿਰਦੇਸ਼ਕ ਪੁਰੀ ਜਗਨਧ ਅਤੇ ਅਭਿਨੇਤਾ ਰਵੀ ਤੇਜਾ ਵਰਗੇ ਪ੍ਰਮੁੱਖ ਨਾਂ ਸ਼ਾਮਲ ਸਨ। ਡਰੱਗ ਰੈਕੇਟ ਦੇ ਕਥਿਤ ਕਾਲ ਡੇਟਾ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ ਜਿਸ ਤੋਂ ਪੁੱਛਗਿੱਛ ਕੀਤੀ ਗਈ ਸੀ।